ਹਿਲੇਰੀ ਤੇ ਚੇਲਸਾ ਕਲਿੰਟਨ ਹਿੰਮਤੀ ਔਰਤਾਂ ''ਤੇ ਲਿੱਖ ਰਹੀਆਂ ਹਨ ਕਿਤਾਬ

08/06/2019 9:05:23 PM

ਨਿਊਯਾਰਕ - ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਉਨ੍ਹਾਂ ਦੀ ਧੀ ਚੇਲਸੀਆ ਕਲਿੰਟਨ 'ਦਿ ਬੁੱਕ ਆਫ ਗਸਟੀ ਵੀਮੈਨ' ਨਾਂ ਦੀ ਕਿਤਾਬ ਲਿੱਖ ਰਹੀਆਂ ਹਨ, ਜਿਨ੍ਹਾਂ 'ਚੋਂ 100 ਸਾਹਸੀ ਔਰਤਾਂ ਦੀ ਕਹਾਣੀ ਬਿਆਂ ਕੀਤੀ ਜਾਵੇਗੀ। ਸਾਈਮਨ ਐਂਡ ਸ਼ੂਸਟਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਕਿਤਾਬ 1 ਅਕਤੂਬਰ ਨੂੰ ਬਜ਼ਾਰ 'ਚ ਆਵੇਗੀ। ਹਿਲੇਰੀ ਅਤੇ ਚੇਲਸੀਆ ਪਹਿਲੀ ਵਾਰ ਇਕੱਠੀਆਂ ਕੋਈ ਕਿਤਾਬ ਲਿੱਖ ਰਹੀਆਂ ਹਨ।

'ਦਿ ਬੁੱਕ ਆਫ ਗਸਟੀ ਵੀਮੈਨ' 'ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਹੀ ਸ਼ਾਰਲੀ ਚਿਸ਼ੋਲਮ, ਸਾਊਦੀ ਵਰਕਰ ਮਨਾਲ ਅਲ-ਸ਼ਰੀਫ, ਐਂਟਰਟੇਨਰ ਐਲੇਨ ਡੀਜੈਰੇਨਸ, ਲੇਖਿਕਾ ਚਿਮਾਮਾਂਡਾ ਨਗੋਜ਼ੀ ਏਡੀਚੀ ਸਮੇਤ 100 ਔਰਤਾਂ ਦੀ ਕਹਾਣੀ ਬਿਆਂ ਕੀਤੀ ਜਾਵੇਗੀ। ਹਿਲੇਰੀ ਨੇ ਇਕ ਬਿਆਨ 'ਚ ਆਖਿਆ ਕਿ ਸਾਡੇ ਲਈ ਉਹ ਸਾਹਸੀ ਔਰਤਾਂ, ਨੇਤਾ ਹਨ। ਜਿਨ੍ਹਾਂ 'ਚ ਯਥਾ ਸਥਿਤੀ ਦਾ ਸਾਹਮਣਾ ਕਰਨ, ਮੁਸ਼ਕਿਲ ਸਵਾਲ ਪੁੱਛਣ ਅਤੇ ਆਪਣਾ ਕੰਮ ਕਰਾਉਣ ਦਾ ਹੌਸਲਾ ਹੈ।

Khushdeep Jassi

This news is Content Editor Khushdeep Jassi