ਅਸਲ ਰੰਗ ਵਿਖਾਉਣ ਲੱਗਾ ਤਾਲਿਬਾਨ, ਹਿਜਾਬ ਨਾ ਪਾਉਣ ਵਾਲੀਆਂ ਔਰਤਾਂ ਲਈ ਜਾਰੀ ਕੀਤਾ ਨਵਾਂ ਆਦੇਸ਼

09/04/2021 11:28:42 AM

ਵਾਸ਼ਿੰਗਟਨ (ਵਾਰਤਾ) : ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਵਾਲੇ ਅੱਤਵਾਦੀ ਸੰਗਠਨ ਤਾਲਿਬਾਨ ਨੇ ਹਿਜਾਬ ਨਾ ਪਾਉਣ ਵਾਲੀਆਂ ਔਰਤਾਂ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਤਾਲਿਬਾਨ ਨੇ ਕਿਹਾ ਹੈ ਕਿ ਦੇਸ਼ ਵਿਚ ਸਿਰਫ਼ ਹਿਜਾਬ ਪਾਉਣ ਵਾਲੀਆਂ ਔਰਤਾਂ ਨੂੰ ਹੀ ਸਿੱਖਿਆ ਅਤੇ ਕੰਮ (ਰੁਜ਼ਗਾਰ) ਦਾ ਅਧਿਕਾਰ ਮਿਲੇਗਾ ਅਤੇ ਅਮਰੀਕਾ ਨੂੰ ਦੇਸ਼ ਦੇ ਸੱਭਿਆਚਾਰ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਸ਼ੁੱਕਰਵਾਰ ਦੇ ਰਾਤ ‘ਫਾਕਸ ਨਿਊਜ਼’ ਨੂੰ ਕਿਹਾ, ‘ਔਰਤਾਂ ਦੇ ਅਧਿਕਾਰਾਂ ਦੇ ਬਾਰੇ ਵਿਚ ਕੋਈ ਸਮੱਸਿਆ ਨਹੀਂ ਹੋਵੇਗੀ, ਉਨ੍ਹਾਂ ਦੀ ਸਿੱਖਿਆ ਅਤੇ ਕੰਮ ਦੇ ਬਾਰੇ ਵਿਚ ਵੀ ਕੋਈ ਸਮੱਸਿਆ ਨਹੀਂ ਹੋਵੇਗੀ...ਸਾਡਾ ਸੱਭਿਆਚਾਰ ਹੈ ਕਿ ਉਹ ਹਿਜਾਬ ਨਾਲ ਸਿੱਖਿਆ ਪ੍ਰਾਪਤ ਕਰ ਸਕਦੀਆਂ ਹਨ। ਉਹ ਹਿਜਾਬ ਨਾਲ ਕੰਮ ਕਰ ਸਕਦੀਆਂ ਹਨ।’

ਇਹ ਵੀ ਪੜ੍ਹੋ: ਕੰਗਾਲ ਤਾਲਿਬਾਨ ਲਈ ਖਜ਼ਾਨੇ ਦਾ ਮੂੰਹ ਖੋਲ੍ਹੇਗਾ ਚੀਨ, ਕਾਬੁਲ ’ਚ ਦੂਤਘਰ ਵੀ ਰਹੇਗਾ ਖੁੱਲ੍ਹਾ

ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਨੂੰ ਔਰਤਾਂ ਦੇ ਬਿਨ੍ਹਾਂ ਹਿਜਾਬ ਦੇ ਕੰਮ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ਦੇ ਅਧਿਕਾਰ ਨੂੰ ਯਕੀਨੀ ਕਰਨ ਦੀ ਅਪੀਲ ਕੀਤੀ ਸੀ, ਜੋ ਅਫ਼ਗਾਨ ਸੱਭਿਆਚਾਰ ਨੂੰ ਬਦਲਣ ਦੀ ਇਕ ਕੋਸ਼ਿਸ਼ ਸੀ। ਸੰਗਠਨ ਦੇ ਦ੍ਰਿਸ਼ਟੀਕੋਣ ਤੋਂ ਇਹ ਅਸਵੀਕਾਰਯੋਗ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਇਕ ਹਫ਼ਤੇ ਤੱਕ ਅਫ਼ਗਾਨਿਸਤਾਨ ਦੇ ਵੱਖ-ਵੱਖ ਸੂਬਿਆਂ ’ਤੇ ਹਮਲਿਆਂ ਅਤੇ ਕਬਜ਼ੇ ਦੇ ਬਾਅਦ 15 ਅਗਸਤ ਨੂੰ ਕਾਬੁਲ ਵਿਚ ਪ੍ਰਵੇਸ਼ ਕੀਤਾ, ਜਿਸ ਕਾਰਨ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਕੇ ਦੇਸ਼ ਛੱਡਣਾ ਪਿਆ ਅਤੇ ਅਮਰੀਕਾ ਹਮਾਇਤ ਵਾਲੀ ਸਰਕਾਰ ਡਿੱਗ ਗਈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry