ਐਡਮਿੰਟਨ ''ਚ ਵਾਪਰਿਆ ਸੀ ਭਿਆਨਕ ਸੜਕ ਹਾਦਸਾ, ਮ੍ਰਿਤਕਾਂ ਦੀ ਹੋਈ ਪਛਾਣ

06/07/2018 4:09:38 PM

ਐਡਮਿੰਟਨ— ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਮੰਗਲਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ, ਜਿਸ 'ਚ 5 ਲੋਕ ਮਾਰੇ ਗਏ ਸਨ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਕਰ ਲਈ ਹੈ। ਮਰਨ ਵਾਲਿਆਂ 'ਚ 3 ਸਕੀਆਂ ਭੈਣਾਂ ਸਨ ਅਤੇ ਇਕ ਜੋੜਾ ਸ਼ਾਮਲ ਸੀ। ਇਹ ਹਾਦਸਾ ਮੰਗਲਵਾਰ ਦੀ ਸ਼ਾਮ ਹਾਈਵੇਅ- 2 ਏ ਟਾਊਨਸ਼ਿਪ ਰੋਡ 472 'ਤੇ ਐਡਮਿੰਟਨ ਦੇ ਮਿਲੇਟ 'ਚ ਵਾਪਰਿਆ ਸੀ। ਕੈਨੇਡੀਅਨ ਪੁਲਸ ਨੇ ਦੱਸਿਆ ਕਿ ਐਸ. ਯੂ. ਵੀ. ਕਾਰ ਅਤੇ ਇਕ ਕਾਰ 'ਚ ਭਿਆਨਕ ਟੱਕਰ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ 4 ਲੋਕਾਂ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਜਦਕਿ 5ਵੇਂ ਨੇ ਹਸਪਤਾਲ ਲਿਜਾਉਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕ ਵਾਲੇ ਕੈਨੇਡਾ ਦੇ ਵੈਟਾਸਕੀਵਿਨ ਦੇ ਰਹਿਣ ਵਾਲੇ ਸਨ।

PunjabKesari
ਮ੍ਰਿਤਕ ਐੱਸ. ਯੂ. ਵੀ. ਕਾਰ 'ਚ ਸਵਾਰ ਸਨ, ਜਦਕਿ ਦੂਜੀ ਕਾਰ ਵਿਚ ਸਵਾਰ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਹਸਪਤਾਲ 'ਚ ਭਰਤੀ ਕਰਾਇਆ ਗਿਆ। ਪੁਲਸ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।


Related News