ਉੱਚ ਹੁਨਰ ਪ੍ਰਾਪਤ ਭਾਰਤੀ ਪੇਸ਼ੇਵਰਾਂ ਨੇ ਬ੍ਰਿਟੇਨ 'ਚ ਵਿਰੋਧ ਪ੍ਰਦਰਸ਼ਨ ਕੀਤਾ ਤੇਜ਼

02/20/2018 3:53:56 PM

ਲੰਡਨ (ਭਾਸ਼ਾ)— ਭਾਰਤੀ ਪੇਸ਼ੇਵਰਾਂ ਨੇ ਬ੍ਰਿਟਿਸ਼ ਸਰਕਾਰ ਦੀ ਨਾ-ਪਸੰਦ ਇਮੀਗ੍ਰੇਸ਼ਨ ਨੀਤੀ ਵਿਰੁੱਧ ਆਪਣੀ ਲੜਾਈ ਤੇਜ਼ ਕਰਦੇ ਹੋਏ ਇਸ ਹਫਤੇ ਦੇਸ਼ ਦੀ ਸੰਸਦ ਦੇ ਬਾਹਰ ਇਕ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦਾ ਮਨ ਬਣਾਇਆ ਹੈ, ਇਸ ਲਈ ਉਨ੍ਹਾਂ ਨੇ ਦੂਜੇ ਦੇਸ਼ਾਂ ਦੇ ਅਪ੍ਰਵਾਸੀਆਂ ਨਾਲ ਹੱਥ ਮਿਲਾਇਆ ਹੈ। 'ਹਾਇਲੀ ਸਕਿੱਲਡ ਮਾਈਗ੍ਰੇਂਟਸ' ਸਮੂਹ ਬੁੱਧਵਾਰ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਲਈ ਦੱਖਣੀ ਏਸ਼ੀਆ ਅਤੇ ਅਫਰੀਕਾ ਦੇ ਅਪ੍ਰਵਾਸੀਆਂ ਨੂੰ ਇਕਜੁੱਟ ਕਰ ਰਿਹਾ ਹੈ। ਇਹ ਸਮੂਹ ਯੂਰਪੀ ਸੰਘ ਦੇ ਬਾਹਰ ਦੇਸ਼ਾਂ ਦੇ ਕਰੀਬ 1,000 ਡਾਕਟਰਾਂ, ਇੰਜੀਨੀਅਰਾਂ, ਆਈ. ਟੀ ਪੇਸ਼ੇਵਰਾਂ ਅਤੇ ਅਧਿਆਪਕਾ ਦੀ ਨੁਮਾਇੰਦਗੀ ਕਰਦਾ ਹੈ। ਇਹ ਪ੍ਰਦਰਸ਼ਨ ਉਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨਾਂ 'ਚੋਂ ਇਕ ਹੋਵੇਗਾ। ਭਾਰਤੀ ਪੇਸ਼ੇਵਰ ਅਤੇ ਉਨ੍ਹਾਂ ਦੇ ਪਰਿਵਾਰ ਬ੍ਰਿਟੇਨ ਵਿਚ ਬਣੇ ਰਹਿਣ ਲਈ ਅਣਮਿੱਥੇ ਸਮੇਂ ਲਈ ਛੁੱਟੀ ਨਾਲ ਜੁੜੇ ਆਪਣੇ ਬੇਨਤੀ ਪੱਤਰਾਂ ਵਿਚ ਬ੍ਰਿਟਿਸ਼ ਗ੍ਰਹਿ ਦਫਤਰ ਵਲੋਂ ਕੀਤੀ ਜਾ ਰਹੀ ਦੇਰੀ ਅਤੇ ਗਲਤ ਆਧਾਰ 'ਤੇ ਉਨ੍ਹਾਂ ਨੂੰ ਖਾਰਜ ਕੀਤੇ ਜਾਣ ਵਿਰੁੱਧ ਪ੍ਰਦਰਸ਼ਨ ਕਰਨਗੇ। ਇਹ ਪੇਸ਼ੇਵਰ ਮੁੱਖ ਰੂਪ ਤੋਂ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਨਾਈਜੀਰੀਆ ਤੋਂ ਹਨ।