ਹੇਜ਼ ''ਚ ਤਾਮਿਲ ਬੱਚਿਆਂ ਨਾਲ ਮਨਾਇਆ ਕ੍ਰਿਸਮਿਸ ਤਿਉਹਾਰ
Wednesday, Dec 26, 2018 - 11:35 PM (IST)

ਲੰਡਨ,(ਸਮਰਾ)— ਕ੍ਰਿਸਮਿਸ ਮੌਕੇ 'ਤੇ ਹੇਜ਼ 'ਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਬਹੁਤ ਸਾਰੇ ਸਮਾਗਮ ਕੀਤੇ ਗਏ। ਜਿਸ 'ਚ ਪੰਜਾਬੀ ਭਾਈਚਾਰੇ ਨੇ ਵੀ ਹਿੱਸਾ ਲਿਆ। ਇਸ ਮੌਕੇ ਕੌਂਸਲਰ ਰਾਜੂ ਸੰਸਾਰਪੂਰੀ ਤੇ ਹੇਜ਼ ਟਾਊਨ ਬਿਜ਼ਨਸ ਫੋਰਮ ਦੇ ਪ੍ਰਧਾਨ ਅਜੈਬ ਸਿੰਘ ਤੇ ਪੁਆਰ ਨੇ ਵੀ ਸਮਾਗਮਾਂ 'ਚ ਸਮੂਲੀਅਤ ਕੀਤੀ। ਸੰਨਰਾਈਸ ਤਾਮਿਲ ਕਮਿਊਨਿਟੀ ਸੈਂਟਰ 'ਚ ਰੱਖਿਆ ਗਿਆ ਸਮਾਗਮ ਇਕ ਖਾਸ ਖਿੱਚ ਦਾ ਕਾਰਨ ਰਿਹਾ। ਜਿਸ 'ਚ 300 ਤੋਂ ਵੱਧ ਤਾਮਿਲ ਲੋਕਾਂ ਨੇ ਹਿੱਸਾ ਲਿਆ ਅਤੇ ਤਾਮਿਲ ਬੱਚਿਆਂ ਨੂੰ ਇਨਾਮਾਂ ਤੇ ਸਰਟੀਫਿਕੇਟ ਵੀ ਵੰਡੇ ਗਏ। ਤਾਮਿਲ ਬੱਚਿਆਂ ਨੂੰ ਸਰਟੀਫਿਕੇਟ ਤੇ ਇਨਾਮਾਂ ਦੀ ਵੰਡ ਪੁਆਰ ਤੇ ਕੌਂਸਲਰ ਰਾਜੂ ਸੰਸਾਰਪੂਰੀ ਨੇ ਵਲੋਂ ਕੀਤੀ ਗਈ। ਇਸ ਮੌਕੇ ਪੁਆਰ ਨੇ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ, ਇਹ ਹੀ ਧਰਮ ਦੀ ਅਸਲੀ ਸਿੱਖਿਆ ਹੈ।