ਇੱਥੇ ਮਿਲਦੀ ਹੈ ਆਈਸਕ੍ਰੀਮ ਕੋਨ ਵਿਚ ਕੌਫੀ, ਤਸਵੀਰਾਂ ਦੇਖ ਤੁਹਾਡੇ ਮੂੰਹ ਵਿਚ ਆ ਜਾਵੇਗਾ ਪਾਣੀ

07/18/2017 11:04:21 AM

ਟੋਕਿਓ— ਜਾਪਾਨ ਦੇ ਸੁਆਦੀ ਪਕਵਾਨ ਸੀ-ਫੂਡ ਤੱਕ ਹੀ ਸੀਮਿਤ ਨਹੀਂ ਹਨ। ਇਸ ਦੇਸ਼ ਦੀ ਇਕ ਹੋਰ ਚੀਜ ਮੂੰਹ ਵਿਚ ਪਾਣੀ ਲਿਆ ਦਿੰਦੀ ਹੈ ਅਤੇ ਉਹ ਹੈ ਕੌਫੀ ਆਈਸਕ੍ਰੀਮ ਕੋਨ। ਇਹ ਨਾਂ ਸੁਣਦੇ ਹੀ ਇਕ ਵੱਖਰੇ ਸੁਆਦ ਦੀ ਕਲਪਨਾ ਹੋਵੇਗੀ। ਤਰ੍ਹਾਂ-ਤਰ੍ਹਾਂ ਦੀ ਕੌਫੀ ਨੂੰ ਤੁਸੀਂ ਤਰ੍ਹਾਂ-ਤਰ੍ਹਾਂ ਦੇ ਆਈਸਕ੍ਰੀਮ ਕੋਨਸ ਵਿਚ ਪਾ ਸਕਦੇ ਹੋ।
ਮਤਲਬ ਹੁਣ ਤੱਕ ਤੁਸੀਂ ਕੌਫੀ ਦਾ ਸੁਆਦ ਸਿਰਫ ਕੱਪ ਵਿਚ ਹੀ ਲਿਆ ਹੋਵੇਗਾ ਪਰ ਇੱਥੋਂ ਦੇ ਲੋਕ ਆਈਸਕ੍ਰੀਮ ਕੋਨ ਵਿਚ ਕੌਫੀ ਪੀ ਰਹੇ ਹਨ। ਇੰਸਟਾਗ੍ਰਾਮ 'ਤੇ ਇਸ ਕੌਫੀ ਕੋਨਸ ਦੇ ਬਹੁਤ ਚਰਚੇ ਹਨ। ਇੰਸਟਾਗ੍ਰਾਮ ਵਿਚ ਖੋਜ ਕਰਨ 'ਤੇ ਤੁਰਾਨੂੰ ਕੁਝ ਅਜਿਹੇ ਕੈਫੇ ਮਿਲ ਸਕਦੇ ਹਨ ਜੋ ਕਿ ਵਿਕਲਪ ਦੇ ਤੌਰ 'ਤੇ ਇਸ ਕੌਫੀ ਦੀ ਪੇਸ਼ਕਸ਼ ਦੇ ਰਹੇ ਹਨ ਪਰ ਜਾਪਾਨ ਦੇ ਕੁਝ ਫੂਡਜ਼ ਨੇ ਤਾਂ ਇਸ ਨੂੰ ਪੂਰੀ ਤਰਾਂ ਬਿਜਨਸ ਹੀ ਬਣਾ ਲਿਆ ਹੈ।

ਟੋਕਿਓ ਦਾ ਇਕ ਕੈਫੇ ਕੌਫੀ ਕੋਨ ਸਿਰਫ ਕੋਨਸ ਵਿਚ ਹੀ ਕੌਫੀ ਸਰਵ ਨਹੀਂ ਕਰਦਾ ਬਲਕਿ ਹਰ ਡਰਿੰਕ ਦੇ ਨਾਲ ਇਸ ਵਿਚ ਆਰਟ ਵੀ ਪੇਸ਼ ਕਰਦਾ ਹੈ। ਮਤਲਬ ਕਿ ਜੇ ਤੁਸੀਂ ਇਸ ਕੌਫੀ ਨੂੰ ਪੀਣ ਲਈ ਬੈਠੋਗੇ ਤਾਂ ਇਸ ਦੀ ਤਸਵੀਰ ਕਲਿੱਕ ਕਰਨੀ ਨਹੀਂ ਭੁੱਲੋਗੇ। 


ਭਾਵੇਂ ਇਹ ਕੋਨ ਇਕ ਰੋਜ਼ਾਨਾ ਦੀ ਵੈਫਲ ਆਈਸਕ੍ਰੀਮ ਲੱਗਦਾ ਹੋਵੇ ਪਰ ਇਸ ਨੂੰ ਕੌਫੀ ਦੇ ਲਾਇਕ ਬਣਾਉਣ ਲਈ ਇਸ ਅੰਦਰ ਡਾਰਕ ਚਾਕਲੇਟ ਦੀ ਕੋਟਿੰਗ ਕੀਤੀ ਜਾਂਦੀ ਹੈ। ਇਹ ਕੋਟਿੰਗ ਪਿਘਲਣ ਤੋਂ ਪਹਿਲਾਂ ਪੀਣ ਵਾਲੇ ਨੂੰ 10 ਮਿੰਟ ਕੌਫੀ ਦਾ ਸੁਆਦ ਲੈਣ ਦਿੰਦੀ ਹੈ।