ਕਿਮ ਜੋਂਗ ਦੀ ਬੀਮਾਰੀ ਦੀ ਅਫਵਾਹ ਵਿਚਾਲੇ ਸਾਹਮਣੇ ਆਈਆਂ ਕੁਝ ਤਸਵੀਰਾਂ

04/30/2020 1:28:48 AM

ਸਿਓਲ (ਏਜੰਸੀ)- ਸੈਟੇਲਾਈਟ ਤਸਵੀਰਆਂ ਰਾਹੀਂ ਇਹ ਸੰਭਾਵਨਾ ਜਤਾਈ ਗਈ ਹੈ ਕਿ ਉੱਤਰ ਕੋਰੀਆ ਤਾਨਾਸ਼ਾਹ ਨੇਤਾ ਕਿਮ ਜੋਂਗ ਉਨ ਦੇਸ਼ ਦੇ ਤਟਵਰਤੀ ਸ਼ਹਿਰ ਵੋਨਸੇਨ ਨੇੜੇ ਸਥਿਤ ਰਿਟਾਰਜ ਵਿਚ ਹੋ ਸਕਦੇ ਹਨ। ਇਨ੍ਹਾਂ ਤਸਵੀਰਾਂ ਵਿਚ ਕਿਮ ਦੀ ਪਸੰਦੀਦਾ ਲਗਜ਼ਰੀ ਬੋਟ ਵੀ ਰਿਜ਼ਾਰਟ ਨੇੜੇ ਖੜ੍ਹੀ ਨਜ਼ਰ ਆ ਰਹੀ ਹੈ। ਇਨ੍ਹਾਂ ਦਾ ਇਸਤੇਮਾਲ ਸਿਰਫ ਕਿਮ ਹੀ ਕਰਦੇ ਹਨ। ਪਿਛਲੇ ਹਫਤੇ ਇਸੇ ਰਿਜ਼ਾਰਟ ਨੇੜੇ ਕਿਮ ਦੀ ਨਿੱਜੀ ਟ੍ਰੇਨ ਵੀ ਦੇਖੀ ਗਈ ਸੀ।
ਨਵੀਂ ਤਸਵੀਰਾਂ ਨਾਲ ਕੋਰੋਨਾ ਮਹਾਂਮਾਰੀ ਦੌਰਾਨ ਕਿਮ ਦੇ ਬਹੁਤ ਹੀ ਸੁਰੱਖਿਅਤ ਥਾੰ 'ਤੇ ਸਮਾਂ ਬਿਤਾਉਣ ਦੀ ਗੱਲ ਪੁਖ਼ਤਾ ਹੁੰਦੀ ਲੱਗ ਰਹੀ ਹੈ। ਦੱਖਣੀ ਕੋਰੀਆ ਤੋਂ ਇਲਾਵਾ ਅਮਰੀਕੀ ਅਧਿਕਾਰੀ ਵੀ ਮੰਨ ਰਹੇ ਹਨ ਕਿ ਕਿਮ ਦੇ ਗੰਭੀਰ ਰੂਪ ਨਾਲ ਬੀਮਾਰ ਹੋਣ ਦੀ ਖਬਰ ਤੱਥਹੀਣ ਹੈ।

PunjabKesari
ਬੀਤੀ 15 ਅਪ੍ਰੈਲ ਤੋਂ ਕਿਮ ਦੇ ਜਨਤਕ ਤੌਰ 'ਤੇ ਨਾ ਨਜ਼ਰ ਆਉਣ ਤੋਂ ਬਾਅਦ ਵਿਦੇਸ਼ੀ ਮੀਡੀਆ ਵਿਚ ਖਬਰ ਫੈਲੀ ਸੀ ਕਿ ਉਹ ਗੰਭੀਰ ਰੂਪ ਨਾਲ ਬੀਮਾਰ ਹਨ। ਉੱਤਰ ਕੋਰੀਆ ਨੇ ਹਾਲਾਂਕਿ ਅਜੇ ਆਪਣੇ ਨੇਤਾ ਬਾਰੇ ਅਧਿਕਾਰਤ ਤੌਰ 'ਤੇ ਕੁਝ ਵੀ ਨਹੀਂ ਕਿਹਾ ਹੈ। ਵੋਨਸੇਨ ਰਿਜ਼ਾਰਟ 'ਤੇ ਕਿਮ ਅਕਸਰ ਛੁੱਟੀਆਂ ਮਨਾਉਣ ਜਾਂਦੇ ਰਹੇ ਹਨ। ਇਥੇ ਕਿਮ ਦੀਆਂ ਕਈ ਮਹਿੰਗੀਆਂ ਯਾਟ ਅਤੇ ਬਾਸਕਿਟਬਾਲ ਕੋਰਟ ਵੀ ਹੈ।
ਉਥੇ ਅਜੇ ਹਾਲ ਹੀ ਵਿਚ ਕਿਮ ਜੋਂਗ ਉਨ ਦੀ ਸਿਹਤ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾਸੀ ਕਿ ਉਨ੍ਹਾਂ ਨੂੰ ਕਿਮ ਜੋਂਗ-ਉਨ ਦੀ ਸਥਿਤੀ ਬਾਰੇ ਵਿਚ ਬਿਹਤਰ ਜਾਣਕਾਰੀ ਹੈ ਪਰ ਉੱਤਰ ਕੋਰੀਆਈ ਨੇਤਾ ਦੀ ਖਰਾਬ ਸਿਹਤ ਬਾਰੇ ਅਫਵਾਹਾਂ ਵਿਚਾਲੇ ਉਹ ਅਜੇ ਇਸ ਦੇ ਬਾਰੇ ਗੱਲ ਨਹੀਂ ਕਰ ਸਕਦੇ ਹਨ। 
ਅਮਰੀਕੀ ਰਾਸ਼ਟਰਪਤੀ ਨੇ ਸੋਮਵਾਰ ਨੂੰ ਵ੍ਹਾਈਟ ਹਾੂਸ ਦੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਅਸਲ ਵਿਚ ਉਨ੍ਹਾਂ ਦੀ ਕੀ ਸਥਿਤੀ ਹੈ। ਹਾਂ ਮੇਰੇ ਕੋਲ ਉਨ੍ਹਾਂ ਬਾਰੇ ਬਹੁਤ ਚੰਗੀ ਜਾਣਕਾਰੀ ਹੈ, ਪਰ ਮੈਂ ਅਜੇ ਇਸ ਬਾਰੇ ਗੱਲ ਨਹੀਂ ਕਰ ਸਕਦਾ ਹਾਂ। ਅਜੇ ਮੈਂ ਸਿਰਫ ਉਨ੍ਹਾਂ ਦੇ ਚੰਗੇ ਹੋਣ ਦੀ ਕਾਮਨਾ ਕਰਦਾ ਹਾਂ।
 


Sunny Mehra

Content Editor

Related News