ਟਰੈਫਿਕ ਜਾਮ ਤੋਂ ਪ੍ਰੇਸ਼ਾਨ ਵਿਅਕਤੀ ਬਣਾ ਰਿਹੈ ਆਪਣਾ ਹੈਲੀਕਾਪਟਰ

11/14/2019 10:33:41 PM

ਜਕਾਰਤਾ - ਦਿਨੋ-ਦਿਨ ਸੜਕਾਂ ’ਤੇ ਗੱਡੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਸੇ ਕਾਰਣ ਟਰੈਫਿਕ ਜਾਮ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਪ੍ਰੇਸ਼ਾਨੀ ਤੋਂ ਮੁਕਤੀ ਪਾਉਣ ਲਈ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ’ਚ ਰਹਿਣ ਵਾਲੇ ਇਕ ਵਿਅਕਤੀ ਨੇ ਅਨੋਖਾ ਤਰੀਕਾ ਲੱਭਿਆ ਹੈ। ਇਹ ਵਿਅਕਤੀ ਰੋਜ਼-ਰੋਜ਼ ਦੇ ਟਰੈਫਿਕ ਜਾਮ ਤੋਂ ਤੰਗ ਆ ਗਿਆ ਹੈ। ਇਸ ਲਈ ਉਹ ਖੁਦ ਦਾ ਹੈਲੀਕਾਪਟਰ ਬਣਾ ਰਿਹਾ ਹੈ, ਤਾਂ ਜੋ ਉਸ ਨੂੰ ਟਰੈਫਿਕ ਜਾਮ ’ਚ ਨਾ ਫਸਣਾ ਪਵੇ।

ਦੱਸ ਦੇਈਏ ਕਿ ਇਸ ਵਿਅਕਤੀ ਦਾ ਨਾਂ ਜੁਜੁਨ ਜੁਨੈਦੀ ਹੈ ਅਤੇ ਇਹ ਇਕ ਆਟੋ ਰਿਪੇਅਰ ਸ਼ਾਪ ਦਾ ਮਾਲਕ ਹੈ। ਖਬਰ ਮੁਤਾਬਕ 8 ਮੀਟਰ ਲੰਬੇ ਇਸ ਹੈਲੀਕਾਪਟਰ ਨੂੰ ਬਣਾਉਣ ਦੇ ਪ੍ਰਾਜੈਕਟ ’ਤੇ ਕੰਮ ਕਰਦਿਆਂ ਉਸ ਨੂੰ ਤਕਰੀਬਨ ਇਕ ਸਾਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਾਲ 2020 ਦੀ ਸ਼ੁਰੂਆਤ ’ਚ ਉਹ ਇਸ ਕੰਮ ਨੂੰ ਪੂਰਾ ਕਰ ਦੇਵੇਗਾ। ਇਸ ਕੰਮ ’ਚ ਉਸਦੇ ਬੇਟੇ ਅਤੇ ਦੋਸਤ ਵੀ ਸਾਥ ਦੇ ਰਹੇ ਹਨ। ਹੁਣ ਤੱਕ ਇਸ ਕੰਮ ’ਤੇ 1.52 ਲੱਖ ਰੁਪਏ ਖਰਚ ਆ ਚੁੱਕੇ ਹਨ।

Khushdeep Jassi

This news is Content Editor Khushdeep Jassi