ਬਲੋਚਿਸਤਾਨ ''ਚ ਭਾਰੀ ਮੀਂਹ, 10 ਲੋਕਾਂ ਦੀ ਮੌਤ

03/19/2023 2:39:48 PM

ਕਵੇਟਾ (ਏਐਨਆਈ): ਪਾਕਿਸਤਾਨ ਵਿਖੇ ਬਲੋਚਿਸਤਾਨ ਸੂਬੇ ਵਿਚ ਭਾਰੀ ਮੀਂਹ ਜਾਰੀ ਹੈ। ਭਾਰੀ ਬਾਰਸ਼ ਦੇ ਬਾਅਦ ਬਲੋਚਿਸਤਾਨ ਦੇ ਅਵਾਰਨ ਅਤੇ ਜ਼ੋਬ ਖੇਤਰਾਂ ਵਿੱਚ ਘੱਟੋ ਘੱਟ 10 ਲੋਕ ਵਹਿ ਗਏ। ਡਾਨ ਨੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਅਚਾਨਕ ਆਏ ਹੜ੍ਹ ਵਿੱਚ ਮਰਨ ਵਾਲੇ ਦਸਾਂ ਵਿੱਚੋਂ ਅੱਠ ਇੱਕ ਪਰਿਵਾਰ ਨਾਲ ਸਬੰਧਤ ਸਨ ਜੋ ਇੱਕ ਵਾਹਨ ਵਿੱਚ ਅਵਾਰਨ ਤੋਂ ਕਲਾਤ ਜਾ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ : ਖੱਡ 'ਚ ਡਿੱਗੀ ਯਾਤਰੀ ਬੱਸ, 17 ਲੋਕਾਂ ਦੀ ਦਰਦਨਾਕ ਮੌਤ

ਮ੍ਰਿਤਕਾਂ ਵਿਚ ਪਰਿਵਾਰ ਦੇ ਅੱਠ ਮੈਂਬਰ ਸਨ, ਜਿਨ੍ਹਾਂ ਵਿੱਚ ਤਿੰਨ ਔਰਤਾਂ, ਦੋ ਬੱਚੇ ਅਤੇ ਤਿੰਨ ਮਰਦ ਸਨ। ਲਾਸ਼ਾਂ ਨੂੰ ਲੱਭਣ ਲਈ ਅਵਾਰਨ ਤੋਂ ਲੇਵੀਜ਼ ਸੰਸਥਾ ਦੇ ਮੈਂਬਰ ਅਤੇ ਪ੍ਰਬੰਧਕ ਇਲਾਕੇ ਵਿੱਚ ਪਹੁੰਚੇ।ਅਵਾਰਨ ਦੇ ਡਿਪਟੀ ਕਮਿਸ਼ਨਰ ਜੁਮਦਾਦ ਖਾਨ ਨੇ ਡਾਨ ਨੂੰ ਫ਼ੋਨ 'ਤੇ ਦੱਸਿਆ ਕਿ ਲੇਵੀਜ਼ ਨੇ ਸੱਤ ਲਾਸ਼ਾਂ ਲੱਭੀਆਂ ਹਨ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ।  ਇਹ ਮੰਦਭਾਗਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਲਾਤ ਦੇ ਸੁਰਾਬ ਇਲਾਕੇ ਦਾ ਰਹਿਣ ਵਾਲਾ ਪਰਿਵਾਰ ਘਰ ਪਰਤ ਰਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ "ਅੱਠਾਂ ਵਿੱਚੋਂ ਸੱਤ ਲਾਸ਼ਾਂ ਨੂੰ ਪ੍ਰਸ਼ਾਸਨ ਨੇ ਐਂਬੂਲੈਂਸਾਂ ਰਾਹੀਂ ਉਨ੍ਹਾਂ ਦੇ ਜੱਦੀ ਸ਼ਹਿਰ (ਸੂਰਬ) ਭੇਜ ਦਿੱਤਾ ਹੈ।" ਜ਼ੋਬ ਵਿਖੇ, ਘੱਟੋ-ਘੱਟ ਦੋ ਵਿਅਕਤੀ ਮਾਰੇ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਭਾਰੀ ਮੀਂਹ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana