ਅਫ਼ਗਾਨਿਸਤਾਨ 'ਚ ਆਫ਼ਤ ਬਣ ਕੇ ਵਰ੍ਹਿਆ ਮੀਂਹ, ਹੜ੍ਹ ਕਾਰਨ 2 ਬੱਚਿਆਂ ਸਮੇਤ 10 ਲੋਕਾਂ ਦੀ ਮੌਤ

07/08/2022 1:48:10 PM

ਕਾਬੁਲ (ਏਜੰਸੀ)- ਅਫ਼ਗਾਨਿਸਤਾਨ ਦੇ ਉੱਤਰੀ ਅਤੇ ਪੂਰਬੀ ਸੂਬਿਆਂ ਵਿਚ ਬੇਮੌਸਮੀ ਮੀਂਹ ਅਤੇ ਹੜ੍ਹ ਕਾਰਨ 2 ਬੱਚਿਆਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਦਫ਼ਤਰ ਨੇ ਕਿਹਾ ਕਿ ਹੜ੍ਹ ਕਾਰਨ ਹੋਏ ਹਾਦਸਿਆਂ ਵਿਚ 11 ਲੋਕ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਸ਼ਿੰਜੋ ਆਬੇ ਦੇ ਰਹੇ ਸਨ ਭਾਸ਼ਣ, ਪਿੱਛਿਓਂ ਆਏ ਹਮਲਾਵਰ ਨੇ ਦਾਗੇ ਫਾਇਰ, ਵੀਡੀਓ ਆਈ ਸਾਹਮਣੇ

ਇਸ ਕੁਦਰਤੀ ਆਫ਼ਤ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਪੂਰਬੀ ਨੰਗਰਹਾਰ, ਨੂਰਿਸਤਾਨ ਅਤੇ ਗਨੀ ਸੂਬਿਆਂ ਅਤੇ ਦੇਸ਼ ਦੇ ਉੱਤਰ ਵਿਚ ਪਰਵਾਨ ਵਿਚ ਹੋਇਆ ਹੈ। 5 ਅਤੇ 6 ਜੁਲਾਈ ਨੂੰ ਪਏ ਮੀਂਹ ਕਾਰਨ 280 ਤੋਂ ਜ਼ਿਆਦਾ ਘਰਾਂ ਦੇ ਨਾਲ-ਨਾਲ 9 ਸੂਬਿਆਂ ਵਿਚ 4 ਪੁਲਾਂ ਅਤੇ 8 ਕਿਲੋਮੀਟਰ (ਲਗਭਗ 5 ਮੀਲ) ਸੜਕ ਸਮੇਤ ਹੋਰ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਗੰਭੀਰ ਨੁਕਸਾਨ ਪੁੱਜਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਪੂਰਬੀ ਖੇਤਰ ਵਿਚ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਅਚਾਨਕ ਹੜ੍ਹ ਆਇਆ ਹੈ।

ਇਹ ਵੀ ਪੜ੍ਹੋ: ਜਾਨਸਨ ਦੇ ਅਸਤੀਫ਼ੇ ਮਗਰੋਂ ਬ੍ਰਿਟੇਨ ਦਾ PM ਬਣਨ ਦੀ ਦੌੜ ’ਚ ਸ਼ਾਮਲ ਹਨ ਭਾਰਤੀ ਮੂਲ ਦੇ 3 ਦਿੱਗਜ

ਜੂਨ ਵਿਚ 2 ਦਿਨ ਪਏ ਮੀਂਹ ਵਿਚ 19 ਲੋਕਾਂ ਦੀ ਮੌਤ ਹੋ ਗਈ ਅਤੇ 131 ਲੋਕ ਜ਼ਖ਼ਮੀ ਹੋ ਗਏ ਸਨ। ਦੇਸ਼ ਦੇ ਲੋਕ ਨਿਰਮਾਣ ਮੰਤਰਾਲਾ ਨੇ ਕਿਹਾ ਕਿ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਦੇ ਨਤੀਜੇ ਵਜੋਂ ਨੂਰਿਸਤਾਨ ਸੂਬੇ ਵਿਚ ਕੁਨਾਕ ਤੋਂ ਨੂਰਿਸਤਾਨ ਦੇ ਮੱਧ ਤੱਕ ਸੜਕ ਆਵਾਜਾਈ ਬੰਦ ਹੋ ਗਈ ਹੈ। ਮੰਤਰਾਲਾ ਸੜਕ ਨੂੰ ਫਿਰ ਤੋਂ ਖੋਲ੍ਹਣ ਲਈ ਭਾਰੀ ਮਸ਼ੀਨਰੀ ਦੀ ਇਸਤੇਮਾਲ ਕਰ ਰਿਹਾ ਹੈ।

ਇਹ ਵੀ ਪੜ੍ਹੋ: ਬੌਸ ਹੋਵੇ ਤਾਂ ਅਜਿਹਾ, ਪੂਰੇ ਸਟਾਫ਼ ਨੂੰ 2 ਹਫ਼ਤਿਆਂ ਲਈ ਘੁਮਾਉਣ ਲੈ ਗਿਆ ਬਾਲੀ (ਵੀਡੀਓ)


cherry

Content Editor

Related News