ਪੂਰਬੀ ਆਸਟ੍ਰੇਲੀਆ ''ਚ ਰਾਹਤ ਪਰ ਹੋਰ 75 ਥਾਵਾਂ ''ਤੇ ਹੁਣ ਵੀ ਜਾਰੀ ਜੰਗਲੀ ਅੱਗ

01/18/2020 11:09:22 AM

ਸਿਡਨੀ— ਮੀਂਹ ਅਤੇ ਤੂਫਾਨ ਨੇ ਪੂਰਬੀ ਆਸਟ੍ਰੇਲੀਆ ਦੇ ਜੰਗਲਾਂ 'ਚ ਲੰਬੇ ਸਮੇਂ ਤੋਂ ਲੱਗੀ ਅੱਗ ਨੂੰ ਕਾਫੀ ਹੱਦ ਤਕ ਬੁਝਾ ਦਿੱਤਾ ਹੈ ਪਰ ਇਸ ਨਾਲ ਕੁਝ ਖੇਤਰਾਂ 'ਚ ਹੜ੍ਹ ਆਉਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਦੇਸ਼ ਦੇ ਦੱਖਣੀ ਅਤੇ ਦੱਖਣੀ-ਪੂਰਬੀ ਖੇਤਰਾਂ ਦੇ ਜੰਗਲਾਂ 'ਚ ਭਿਆਨਕ ਅੱਗ ਦਾ ਪ੍ਰਕੋਪ ਅਜੇ ਵੀ ਜਾਰੀ ਕਿਉਂਕਿ ਇੱਥੇ ਅਜੇ ਤਕ ਮੀਂਹ ਨਹੀਂ ਪਿਆ।

ਇੱਥੇ ਦੱਖਣੀ ਤਟ ਦੇ ਕੰਗਾਰੂ ਟਾਪੂ 'ਤੇ ਸਥਿਤ ਜੰਗਲੀ ਜਾਨਵਰ ਬਹੁਲਤਾ ਵਾਲੇ ਜੰਗਲ ਵੀ ਸ਼ਾਮਲ ਹਨ। ਸੰਕਟ ਦੀ ਮਾਰ ਝੱਲਣ ਵਾਲੇ ਦੇਸ਼ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਨਿਊ ਸਾਊਥ ਵੇਲਜ਼ ਸੂਬੇ ਦੀ ਫਾਇਰ ਫਾਈਟਰ ਸੇਵਾ ਨੇ ਕਿਹਾ ਕਿ 75 ਥਾਵਾਂ 'ਤੇ ਸ਼ਨੀਵਾਰ ਨੂੰ ਵੀ ਅੱਗ ਜਾਰੀ ਰਹੀ ਜਦਕਿ ਕੁਝ ਦਿਨ ਪਹਿਲਾਂ ਤਕ ਇਹ ਗਿਣਤੀ 100 ਤੋਂ ਵਧੇਰੇ ਸੀ। ਸੂਬੇ ਦੀ ਰੂਰਲ ਫਾਇਰ ਸੇਵਾ ਨੇ ਕਿਹਾ ਕਿ ਜਿਨ੍ਹਾਂ ਸਥਾਨਾਂ 'ਤੇ ਅੱਗ ਲੱਗੀ ਸੀ, ਉੱਥੇ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਅਤੇ ਤਾਪਮਾਨ ਘੱਟ ਹੋਣ ਕਾਰਨ ਬਣੀ ਅਨੁਕੂਲ ਸਥਿਤੀ ਬਾਕੀ ਸਥਾਨਾਂ 'ਤੇ ਲੱਗੀ ਅੱਗ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ 'ਚ ਮਦਦ ਦੇ ਰਹੀ ਹੈ।


Related News