ਪਾਣੀ-ਪਾਣੀ ਹੋਇਆ ਵਿਕਟੋਰੀਆ, ਮੀਂਹ ਨੇ ਤੋੜਿਆ 25 ਸਾਲਾਂ ਦਾ ਰਿਕਾਰਡ

12/03/2017 10:46:58 AM

ਵਿਕਟੋਰੀਆ (ਏਜੰਸੀ)— ਆਸਟ੍ਰੇਲੀਆ ਦੇ ਵਿਕਟੋਰੀਆ 'ਚ ਭਾਰੀ ਮੀਂਹ ਕਾਰਨ ਹਰ ਪਾਸੇ ਪਾਣੀ-ਪਾਣੀ ਹੋ ਗਿਆ ਹੈ। ਭਾਰੀ ਮੀਂਹ ਪੈਣ ਕਾਰਨ ਜਿੱਥੇ ਮੌਸਮ ਸੁਹਾਵਨਾ ਹੋ ਗਿਆ, ਉੱਥੇ ਹੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਵਿਕਟੋਰੀਆ ਦੇ ਵਿਲੀਅਮਸ ਟਾਊਨ ਵਿਚ ਰੇਸਕੋਸ ਰੋਡ 'ਤੇ ਸਵੇਰੇ ਤਕਰੀਬਨ 8.00 ਵਜੇ ਪਾਣੀ 'ਚ ਬੀ. ਐੱਮ. ਡਬਲਿਊ. ਕਾਰ ਫਸ ਗਈ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਵਿਅਕਤੀ ਨੂੰ ਕਾਰ 'ਚੋਂ ਕੱਢਿਆ। ਵਿਕਟੋਰੀਆ 'ਚ 44 ਮਿਲੀਮੀਟਰ ਮੀਂਹ ਪਿਆ। 
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਸੰਬਰ ਮਹੀਨ 'ਚ ਪੈ ਰਹੇ ਭਾਰੀ ਮੀਂਹ ਨੇ ਪਿਛਲੇ 25 ਸਾਲਾਂ ਦੇ ਰਿਕਾਰਡ ਨੂੰ ਤੋੜਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ 'ਚ ਮੈਲਬੌਰਨ 'ਟ 1992 ਤੋਂ ਬਾਅਦ ਸਭ ਤੋਂ ਵਧ ਮੀਂਹ ਪਿਆ ਹੈ। ਵਿਕਟੋਰੀਆ ਦੇ ਟਾਊਨ ਯੂਰੋਆ 'ਚ ਸਭ ਤੋਂ ਵਧ ਮੀਂਹ ਪਿਆ। ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਮਦਦ ਲਈ ਉਨ੍ਹਾਂ ਨੂੰ 2700 ਫੋਨ ਕਾਲਸ ਆਈਆਂ। ਮੀਂਹ ਕਾਰਨ 73 ਘਰਾਂ ਪ੍ਰਭਾਵਿਤ ਹੋਏ, ਜਿੱਥੇ ਪਾਣੀ ਬਹੁਤ ਭਰ ਗਿਆ ਸੀ।