ਆਸਟ੍ਰੇਲੀਆ 'ਚ ਸੰਘਣੀ ਧੁੰਦ ਕਾਰਨ ਫਲਾਈਟਾਂ ਲੇਟ, ਯਾਤਰੀ ਹੋਏ ਪ੍ਰੇਸ਼ਾਨ

07/07/2019 3:09:34 PM

ਸਿਡਨੀ— ਆਸਟ੍ਰੇਲੀਆ ਤੇ ਭਾਰਤ ਦੇ ਮੌਸਮ 'ਚ ਜ਼ਮੀਨ-ਆਸਮਾਨ ਦਾ ਫਰਕ ਹੈ। ਭਾਰਤ 'ਚ ਜਿੱਥੇ ਭਿਆਨਕ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਨੇ, ਉੱਥੇ ਹੀ ਆਸਟ੍ਰੇਲੀਆ ਵਾਸੀਆਂ ਨੂੰ ਹੱਢ ਚੀਰਵੀਂ ਠੰਢ ਨੇ ਕੰਬਣੀ ਛੇੜੀ ਹੋਈ ਹੈ। ਆਸਟ੍ਰੇਲੀਆ 'ਚ ਐਤਵਾਰ ਨੂੰ ਕਾਫੀ ਧੁੰਦ ਪਈ ਜਿਸ ਕਾਰਨ ਕਈ ਉਡਾਣਾਂ ਲੇਟ ਰਹੀਆਂ। ਬਹੁਤ ਸਾਰੇ ਯਾਤਰੀ ਇਸ ਕਾਰਨ ਪ੍ਰਭਾਵਿਤ ਹੋਏ।

PunjabKesari

ਓਪੇਰਾ ਹਾਊਸ ਅਤੇ ਹਾਰਬਰ ਬ੍ਰਿਜ ਨੂੰ ਧੁੰਦ ਦੀ ਚਾਦਰ ਨੇ ਲੁਕੋ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕਈ ਫਲਾਈਟਾਂ ਇਕ ਘੰਟਾ ਤੇ ਕਈ ਅੱਧਾ ਘੰਟੇ ਦੀ ਦੇਰੀ ਨਾਲ ਉਡਾਣ ਭਰ ਸਕੀਆਂ। ਸੜਕੀ ਆਵਾਜਾਈ 'ਤੇ ਵੀ ਧੁੰਦ ਦਾ ਪ੍ਰਭਾਵ ਦਿਖਾਈ ਦਿੱਤਾ। ਅਧਿਕਾਰੀਆਂ ਵਲੋਂ ਵਾਰ-ਵਾਰ ਲੋਕਾਂ ਨੂੰ ਧਿਆਨ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਸਮੇਂ ਤੋਂ ਪਹਿਲਾਂ ਚੱਲਣ ਕਿਉਂਕਿ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਜਾਂਦੀ ਹੈ ਤੇ ਵਾਹਨ ਹੌਲੀ ਚੱਲਦੇ ਹਨ।


Related News