ਅਮਰੀਕਾ ਦੇ ਹਿਊਸਟਨ ਸ਼ਹਿਰ ''ਚ ਜ਼ੋਰਦਾਰ ਧਮਾਕਾ, ਕਈ ਘਰ ਹਾਦਸਾਗ੍ਰਸਤ

01/24/2020 8:14:13 PM

ਹਿਊਸਟਨ - ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ ਸ਼ੁੱਕਰਵਾਰ ਤਡ਼ਕੇ ਸਵੇਰੇ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਕਈ ਮਕਾਨ ਹਾਦਸਾਗ੍ਰਸਤ ਹੋ ਗਏ ਅਤੇ ਸ਼ੀਸ਼ੇ ਟੁੱਟ ਗਏ। ਘਟਨਾ ਦੇ ਸਬੰਧ ਵਿਚ ਅਜੇ ਕੋਈ ਸੰਖੇਪ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਧਮਾਕੇ ਨਾਲ ਘਬਰਾਏ ਲੋਕ ਸਵੇਰ ਹੋਣ ਤੋਂ ਪਹਿਲਾਂ ਹੀ ਉੱਠ ਗਏ। ਹਿਊਸਟਨ ਦੇ ਫਾਇਰ ਬਿ੍ਰਗੇਡ ਵਿਭਾਗ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਪ੍ਰਭਾਵਿਤ ਖੇਤਰ ਵਿਚ ਆਪਾਤ ਸੇਵਾਵਾਂ ਲਾਗੂ ਕਰ ਦਿੱਤੀਆਂ ਗਈਆਂ ਹਨ।

ਪੁਲਸ ਮੁਤਾਬਕ ਇਕ ਇਮਾਰਤ ਵਿਚ ਧਮਾਕਾ ਹੋਇਆ ਅਤੇ ਲੋਕਾਂ ਨੂੰ ਉਸ ਖੇਤਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਸ ਚੀਜ਼ ਵਿਚ ਹੋਇਆ ਅਤੇ ਇਸ ਦਾ ਕੀ ਕਾਰਨ ਸੀ। ਜ਼ਖਮੀ ਲੋਕਾਂ ਦੀ ਗਿਣਤੀ ਦੇ ਬਾਰੇ ਵਿਚ ਵੀ ਕੋਈ ਜਾਣਕਾਰੀ ਨਹੀਂ ਹੈ। ਇਕ ਸਥਾਨਕ ਟੀ. ਵੀ. ਨਿਊਜ਼ ਚੈਨਲ ਕੇ. ਪੀ. ਆਰ. ਸੀ. 2 ਮੁਤਾਬਕ ਉਸ ਇਲਾਕੇ ਵਿਚ ਲਗਭਗ ਹਰ ਘਰ ਨੂੰ ਨੁਕਸਾਨ ਪਹੁੰਚਿਆ ਹੈ। ਧਮਾਕੇ ਨੇ ਸੁਤੇ ਹੋਏ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ। ਸੁਰੱਖਿਆ ਕੈਮਰਿਆਂ ਦੀ ਵੀਡੀਓ ਫੁਟੇਜ਼ ਵਿਚ ਇਕ ਵੱਡਾ ਧਮਾਕਾ ਅਤੇ ਅੱਗ ਦਾ ਗੋਲਾ ਹਵਾ ਵਿਚ ਉੱਠਦਾ ਹੋਇਆ ਦਿਖਾਈ ਦਿੱਤਾ।

Khushdeep Jassi

This news is Content Editor Khushdeep Jassi