ਸਪੇਨ 'ਚ ਅੱਤ ਦੀ ਗ਼ਰਮੀ ਨੇ ਹਾਲੋਂ ਬੇਹਾਲ ਕੀਤੇ ਲੋਕ, ਲੂ ਲੱਗਣ ਕਾਰਨ 500 ਤੋਂ ਵਧੇਰੇ ਮੌਤਾਂ

07/19/2022 10:42:10 AM

ਮੈਡ੍ਰਿਡ (ਏਜੰਸੀ)- ਸਪੇਨ 'ਚ ਲੂ ਲੱਗਣ ਕਾਰਨ 510 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ ਕੁੱਝ ਹਿੱਸਿਆਂ ਵਿਚ ਪਾਰਾ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਪੇਨ ਦੇ ਸਿਹਤ ਮੰਤਰਾਲਾ ਨੂੰ ਰਿਪੋਰਟ ਕਰਨ ਵਾਲੇ ਕਾਰਲੋਸ III ਹੈਲਥ ਇੰਸਟੀਚਿਊਟ ਨੇ ਦਿੱਤੀ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਰੋਜ਼ਾਨਾ ਮੌਤ ਦਰ ਦੀ ਨਿਗਰਾਨੀ ਕਰਨ ਵਾਲੇ ISCIII ਸਿਸਟਮ ਦੇ ਅਨੁਸਾਰ, ਗਰਮੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਕਿਉਂਕਿ ਹੀਟਵੇਵ ਵਧੀ ਹੈ।

ਇਹ ਵੀ ਪੜ੍ਹੋ: ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ 100 ਬਰਾਤੀਆਂ ਨਾਲ ਭਰੀ ਕਿਸ਼ਤੀ ਪਲਟੀ, 19 ਔਰਤਾਂ ਦੀ ਮੌਤ

ਇਸ ਵਿਚ ਕਿਹਾ ਗਿਆ ਹੈ ਕਿ 10 ਤੋਂ 13 ਜੁਲਾਈ ਦਰਮਿਆਨ ਮੌਤਾਂ ਦੀ ਗਿਣਤੀ 4 ਗੁਣਾ ਵਧ ਕੇ 15 ਤੋਂ 60 ਹੋ ਗਈ ਹੈ। ਸ਼ਨੀਵਾਰ ਨੂੰ 150 ਦੇ ਸਿਖ਼ਰ 'ਤੇ ਪਹੁੰਚਣ ਤੋਂ ਪਹਿਲਾਂ, ਇਹ ਅੰਕੜਾ ਪਿਛਲੇ ਵੀਰਵਾਰ ਨੂੰ 93 ਅਤੇ ਸ਼ੁੱਕਰਵਾਰ ਨੂੰ 123 ਸੀ। ਐਤਵਾਰ ਦੇ ਨਵੇਂ ਅੰਕੜੇ ਪ੍ਰਕਾਸ਼ਿਤ ਹੋਣ 'ਤੇ ਗਿਣਤੀ ਹੋਰ ਵੀ ਵਧਣ ਦਾ ਖ਼ਦਸ਼ਾ ਹੈ। ਗਰਮੀ ਖ਼ਾਸ ਤੌਰ 'ਤੇ ਬਜ਼ੁਰਗਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹ ਸਪੇਨ ਵਿਚ ਲੂ ਦੀ ਦੂਜੀ ਲਹਿਰ ਹੈ। ਇਸ ਤੋਂ ਪਹਿਲਾਂ ISCIII ਦੇ ਅਨੁਸਾਰ 11 ਤੋਂ 17 ਜੂਨ ਤੱਕ 829 ਲੋਕਾਂ ਦੀ ਲੂ ਲੱਗਣ ਕਾਰਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਔਰਤਾਂ ਦੀ ਜੇਲ੍ਹ ’ਚ ਬੰਦ ਸੀ ਟਰਾਂਸਜੈਂਡਰ ਕੈਦੀ, 2 ਸਾਥਣਾਂ ਨੂੰ ਕਰ ਦਿੱਤਾ ਪ੍ਰੈਗਨੈਂਟ

 

 

cherry

This news is Content Editor cherry