ਦਿਲ ਦੀ ਮੈਪਿੰਗ ਨਾਲ ਠੀਕ ਹੋਣਗੀਆਂ ਦਿਲ ਦੀਆਂ ਬੀਮਾਰੀਆਂ

10/17/2019 7:40:10 PM

ਲੰਡਨ— ਦਿਲ ਦੀ ਬੀਮਾਰੀ ਨਾਲ ਪੀੜਤ ਲੱਖਾਂ ਮਰੀਜ਼ਾਂ ਦੇ ਲਈ ਹਾਰਟ ਮੈਪਿੰਗ ਤਕਨੀਕ ਉਮੀਦ ਦੀ ਕਿਰਣ ਬਣ ਕੇ ਆਈ ਹੈ। ਇਸ ਸਕੈਨਿੰਗ ਤਕਨੀਕ ਦੀ ਮਦਦ ਨਾਲ ਹੁਣ ਸਰਜਨ ਮਰੀਜ਼ਾਂ ਦੇ ਸਰੀਰ 'ਚ ਇਕ ਖਾਸ ਤਰ੍ਹਾਂ ਦੇ ਪੇਸਮੇਕਰ ਬਿਲਕੁਲ ਸਹੀ ਥਾਂ 'ਤੇ ਲਗਾ ਸਕਣਗੇ ਜਿਸ ਨਾਲ ਦਿਲ ਦੀ ਧੜਕਣ ਨੂੰ ਸਹੀ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਕਨੀਕ ਦੀ ਮਦਦ ਨਾਲ ਮਰੀਜ਼ਾਂ ਨੂੰ ਲੰਬੀ ਅਤੇ ਸਿਹਤਮੰਦ ਜਿੰਦਗੀ ਜੀਉਣ 'ਚ ਮਦਦ ਮਿਲੇਗੀ।

ਦਿਲ ਦੇ ਮਰੀਜ਼ਾਂ ਲਈ ਮਦਦਗਾਰ -ਐੱਨ. ਐੱਚ. ਐੱਸ. ਫਾਊਂਡੇਸ਼ਨ ਟਰੱਸਟ ਦੇ ਖੋਜਕਾਰਾਂ ਅਤੇ ਦਿਲ ਦੇ ਮਾਹਰ ਆਲਡੋ ਰਿਨਾਲਡੀ ਨੇ ਕਿਹਾ ਕਿ ਇਸ ਤਕਨੀਕ ਨਾਲ ਹਾਰਟ ਫੇਲੀਅਰ ਦੇ ਮਰੀਜ਼ਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਪਹਿਲੀ ਵਾਰ ਇਸ ਮੈਪਿੰਗ ਤਕਨੀਕ ਦੀ ਮਦਦ ਨਾਲ ਇਸ ਪੇਸਮੇਕਰ ਨੂੰ ਬਿਲਕੁਲ ਸਹੀ ਥਾਂ 'ਤੇ ਲਗਾਉਣ 'ਚ ਸਮਰੱਥ ਹੋਏ ਹਨ। ਇਸ ਤਕਨੀਕ ਦੀ ਮਦਦ ਨਾਲ ਸਾਨੂੰ ਮਰੀਜ਼ ਦੇ ਨੁਕਸਾਨੇ ਗਏ ਟਿਸ਼ੂਆਂ ਦੇ ਬਾਰੇ ਜਾਣਕਾਰੀ ਮਿਲ ਸਕਦੀ ਹੈ। ਇਹ ਟਿਸ਼ੂ ਪੇਸਮੇਕਰ ਦੇ ਇਲੈਕਟ੍ਰੀਕਲ ਪਲਸ ਨੂੰ ਸੰਚਾਲਿਤ ਨਹੀ ਕਰ ਪਾਉਂਦੇ।

ਅਜਿਹੇ ਹੁੰਦੇ ਹਨ ਪੇਸਮੇਕਰ
ਸਾਰੇ ਪੇਸਮੇਕਰਾਂ 'ਚ ਇਕ ਛੋਟਾ ਜਿਹਾ ਬੈਟਰੀ ਪੈਕ ਹੁੰਦਾ ਹੈ, ਜਿਸ ਨੂੰ ਕਾਲਰਬੋਨ ਦੇ ਹੇਠਾ ਲਗਾਇਆ ਜਾਂਦਾ ਹੈ। ਇਸ ਨੂੰ ਦਿਲ ਦੀਆਂ ਮਾਸਪੇਸ਼ੀਆ ਨਾਲ ਜੋੜਿਆ ਜਾਂਦਾ ਹੈ ਅਤੇ ਜੋ ਧੜਕਣ ਦੀ ਵਿਸੰਗਤੀਆਂ ਨੂੰ ਪਛਾਣ ਕੇ ਉਸ ਨੂੰ ਦੂਰ ਕਰਨ ਦੇ ਲਈ ਛੋਟੇ ਇਲੈਕਟ੍ਰੀਕਲ ਪਲਸ ਛੱਡਦਾ ਹੈ ਤਾਂਕਿ ਦਿਲ ਦੀਆਂ ਧੜਕਣਾਂ ਦੀ ਗਤੀ ਨੂੰ ਠੀਕ ਕੀਤਾ ਜਾ ਸਕੇ।

ਨਵੇਂ ਖਾਸ ਤਰ੍ਹਾਂ ਦੇ ਪਾਸਮੇਕਰ 'ਚ 3 ਹਿੱਸੇ ਵਾਲੇ ਪੇਸਮੇਕਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਦਿਲ ਤੋਂ ਉਪਰ, ਸੱਜੇ ਪਾਸੇ ਹਿੱਸੇ 'ਚ ਤੇ ਖੱਬੇ ਪਾਸੇ ਹੇਠਲੇ ਹਿੱਸੇ 'ਚ ਲਗਾਇਆ ਜਾਂਦਾ ਹੈ। ਇਸ ਦੀ ਮਦਦ ਨਾਲ ਦਿੱਲ ਦੇ ਦੋਵੇਂ ਹਿੱਸੇ ਸਹੀ ਤਰੀਕੇ ਨਾਲ ਕੰਮ ਕਰਦੇ ਹਨ।

ਯੰਤਰ ਲਗਾਉਣਾ ਮੁਸ਼ਕਲ
ਪੇਸਮੇਕਰ ਨੂੰ ਬਿਲਕੁਲ ਸਹੀ ਥਾਂ 'ਤੇ ਲਗਾਉਣਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਜੇਕਰ ਪੇਸਮੇਕਰ ਨੁਕਸਾਨੇ ਜਾਣ ਤਾਂ ਉਨ੍ਹਾਂ ਦਾ ਪ੍ਰਭਾਵ ਘੱਟ ਜਾਂਦਾ ਹੈ ਅਤੇ ਉਹ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਹਾਲਾਂਕਿ ਨਵੀਂ ਦਿਲ ਮੈਪਿੰਗ ਤਕਨੀਕ ਦੀ ਮਦਦ ਨਾਲ ਤੀਜੇ ਹਿੱਸੇ ਨੂੰ ਸਹੀ ਥਾਂ 'ਤੇ ਲਗਾਇਆ ਜਾ ਸਕਦਾ ਹੈ।


Baljit Singh

Content Editor

Related News