ਅਮਰੀਕੀ ਅਦਾਲਤ ''ਚ ਵੋਟਿੰਗ ਦੇ ਅਸਾਧਾਰਣ ਵਿਸ਼ੇ ''ਤੇ ਸੁਣਵਾਈ

05/13/2020 8:45:07 PM

ਵਾਸ਼ਿੰਗਟਨ (ਏ.ਪੀ.)- ਅਮਰੀਕਾ ਦੀ ਚੋਟੀ ਦੀ ਅਦਾਲਤ ਵੋਟਿੰਗ ਦੇ ਇਕ ਅਸਾਧਾਰਣ ਮੁੱਦੇ 'ਤੇ ਸੁਣਵਾਈ ਕਰ ਰਹੀ ਹੈ, ਜਿਸ ਦੇ ਇਸ ਰਾਜਨੀਤਕ ਧਰੁਵੀਕਰਨ ਦੇ ਦੌਰ 'ਚ 2020 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮਹੱਤਵਪੂਰਨ ਨਤੀਜੇ ਹੋ ਸਕਦੇ ਹਨ। ਅਦਾਲਤ ਬੁੱਧਵਾਰ ਨੂੰ ਮਈ ਵਿਚ ਆਖਰੀ ਵਾਰ ਟੈਲੀਫੋਨ ਨਾਲ ਦਲੀਲਾਂ ਸੁਣੇਗੀ। ਇਸ ਸੁਣਵਾਈ ਦੀ ਆਡੀਓ ਲਾਈਵ ਸਟ੍ਰੀਮ ਕੀਤੀ ਜਾਵੇਗੀ। ਅਦਾਲਤ ਇਸ ਵਿਸ਼ੇ 'ਤੇ ਸੁਣਵਾਈ ਕਰੇਗੀ ਕਿ ਕੀ ਰਾਸ਼ਟਰਪਤੀ ਚੋਣਾਂ ਵਿਚ ਵੋਟਿੰਗ ਆਪਣੇ ਸੂਬਿਆਂ ਵਿਚ ਪ੍ਰਸਿੱਧ ਵੋਟ ਦੇ ਜੇਤੂ ਦੀ ਹਮਾਇਤ ਕਰਨ ਲਈ ਬਜਿੱਦ ਹਨ ਜਾਂ ਕਿਸੇ ਹੋਰ ਨੂੰ ਚੁਣ ਸਕਦੇ ਹਨ।

ਅਦਾਲਤ ਵਿਚ ਅਪ੍ਰੈਲ ਵਿਚ ਇਸ ਮਾਮਲੇ 'ਤੇ ਸੁਣਵਾਈ ਹੋਣੀ ਸੀ ਪਰ ਕੋਰੋਨਾ ਵਾਇਰਸ ਕਹਿਰ ਕਾਰਨ ਇਹ ਟਲ ਗਈ। ਇਹ ਮਾਮਲਾ ਵਾਸ਼ਿੰਗਟਨ ਦੇ ਤਿੰਨ ਵੋਟਰਾਂ ਅਤੇ ਕੋਲੋਰਾਡੋ ਦੇ ਇਕ ਵੋਟਰ ਵਲੋਂ ਦਾਇਰ ਮੁਕੱਦਮਿਆਂ 'ਤੇ ਅਧਾਰਿਤ ਹੈ, ਜਿਨ੍ਹਾਂ ਨੇ ਦੋਹਾਂ ਸੂਬਿਆਂ 'ਚ ਹਿਲੇਰੀ ਕਲਿੰਟਨ ਦੇ ਪ੍ਰਸਿੱਧ ਵੋਟਿੰਗ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਲਈ ਵੋਟਿੰਗ ਕਰਨ ਤੋਂ ਮਨਾਂ ਕਰ ਦਿੱਤਾ ਸੀ। ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹਾ ਕਰਨ ਨਾਲ ਡੋਨਾਲਡ ਟਰੰਪ ਵਲੋਂ ਜਿੱਤੇ ਗਏ ਸੂਬਿਆਂ ਵਿਚ ਵੱਡੀ ਗਿਣਤੀ ਵਿਚ ਵੋਟਰਾਂ ਨੂੰ ਕਿਸੇ ਹੋਰ ਲਈ ਵੋਟਿੰਗ ਕਰਨ ਲਈ ਮਨਾਇਆ ਜਾ ਸਕਦਾ ਹੈ ਅਤੇ ਟਰੰਪ ਨੂੰ ਰਾਸ਼ਟਰਪਤੀ ਬਣਨ ਤੋਂ ਰੋਕਿਆ ਜਾ ਸਕਦਾ ਹੈ।

Sunny Mehra

This news is Content Editor Sunny Mehra