ਦਾਊਦ ਦੇ ਸਹਿਯੋਗੀ ਜਾਬਿਰ ਦੀ ਹਵਾਲਗੀ ਲਈ ਸੁਣਵਾਈ ਮਾਰਚ ''ਚ

11/13/2018 1:18:02 AM

ਲੰਡਨ – ਕਾਲੇ ਧਨ ਨੂੰ ਚਿੱਟਾ ਕਰਨ ਅਤੇ ਫਿਰੌਤੀ ਲੈਣ ਦੇ ਦੋਸ਼ਾਂ 'ਚ ਦਾਊਦ ਇਬਰਾਹਿਮ ਦੇ ਸੰਗਠਿਤ ਜੁਰਮ ਸਿੰਡੀਕੇਟ 'ਚ ਸ਼ਾਮਲ 'ਚੋਟੀ ਦੇ ਲੈਫਟੀਨੈਂਟ' ਜਾਬਿਰ ਮੋਤੀ ਦੀ ਹਵਾਲਗੀ ਦੀ ਸੁਣਵਾਈ ਅਗਲੇ ਸਾਲ ਮਾਰਚ 'ਚ ਹੋਵੇਗੀ। ਵੈਸਟਮਨਿਸਟਰ ਮੈਜਿਸਟ੍ਰੇਟਸ ਕੋਰਟ ਦੇ ਜੱਜ ਨੇ ਸੋਮਵਾਰ ਨੂੰ ਲੰਡਨ 'ਚ ਇਹ ਗੱਲ ਕਹੀ। ਅਮਰੀਕੀ ਅਧਿਕਾਰੀਆਂ ਨੇ ਮੋਤੀ ਵਿਰੁੱਧ ਕਾਲੇ ਧਨ ਨੂੰ ਚਿੱਟਾ ਕਰਨ ਅਤੇ ਫਿਰੌਤੀ ਦੇ ਇਹ ਦੋਸ਼ ਲਾਏ ਹਨ।
ਜਸਟਿਸ ਟੀ. ਇਕਰਾਮ ਨੇ ਪਾਕਿਸਤਾਨੀ ਨਾਗਰਿਕ ਅਤੇ ਦਾਊਦ ਦੇ ਸਹਿਯੋਗੀ ਜਾਬਿਰ ਮੋਤੀ ਅਤੇ ਜਾਬਿਰ ਸਿਦੀਕ ਨੂੰ ਮੁੜ ਤੋਂ ਹਿਰਾਸਤ 'ਚ ਭੇਜ ਦਿੱਤਾ। ਉਸ ਨੂੰ 13 ਤੋਂ ਲੈ ਕੇ 15 ਮਾਰਚ 2019 ਤੱਕ 3 ਦਿਨ ਦੀ ਸੁਣਵਾਈ ਤੋਂ ਪਹਿਲਾਂ 10 ਨਵੰਬਰ ਨੂੰ ਮੁਕੱਦਮੇ ਦੀ ਸੁਣਵਾਈ ਲਈ ਪੇਸ਼ ਹੋਣਾ ਹੋਵੇਗਾ। ਸਕਾਟਲੈਂਡ ਯਾਰਡ ਨੇ 2005 ਦੀ ਐੈੱਫ. ਬੀ. ਆਈ. ਦੀ ਇਕ ਜਾਂਚ ਦੇ ਮਗਰੋਂ ਇਸ ਸਾਲ ਮੋਤੀ ਨੂੰ ਲੰਡਨ ਦੇ ਇਕ ਹੋਟਲ 'ਚੋਂ ਗ੍ਰਿਫਤਾਰ ਕੀਤਾ ਸੀ।