ਕੋਰੋਨਾ ਦੌਰਾਨ ਟਰੰਪ ਦੀ ਰੈਲੀ ਨੂੰ ਸਿਹਤ ਮਾਹਿਰਾਂ ਨੇ ਦੱਸਿਆ ''ਖਤਰਨਾਕ ਕਦਮ''

06/14/2020 11:32:45 PM

ਵਾਸ਼ਿੰਗਟਨ - ਕੋਰੋਨਾਵਾਇਰਸ ਕਾਰਨ ਪ੍ਰਚਾਰ ਅਭਿਆਨ ਤੋਂ ਕੁਝ ਮਹੀਨੇ ਦੂਰ ਰਹਿਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਉਣ ਵਾਲੇ ਸ਼ਨੀਵਾਰ ਨੂੰ ਆਪਣੇ ਸਮਰਥਕਾਂ ਦੇ ਨਾਲ ਰੈਲੀ ਕਰਨ ਦੀ ਯੋਜਨਾ ਬਣਾਈ ਹੈ। ਕੋਵਿਡ-19 ਕਾਰਨ ਦੇਸ਼ ਵਿਚ ਜ਼ਿਆਦਾਤਰ ਗਤੀਵਿਧੀਆਂ ਬੰਦ ਹੋ ਗਈਆਂ ਸਨ, ਪਰ ਟਰੰਪ ਨੇ ਰੈਲੀ ਕਰਨ ਦੀ ਯੋਜਨਾ ਬਣਾਈ ਹੈ ਅਤੇ ਉਹ ਓਕਲੋਹਾਮਾ ਦੇ ਤੁਲਸਾ ਜਾਣਗੇ ਜਿਥੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ।

ਉਥੇ ਸਿਹਤ ਮਾਹਿਰਾਂ ਨੇ ਹਾਲਾਂਕਿ ਭੀੜ ਦੇ ਵਿਚ ਕੋਰੋਨਾ ਫੈਲਣ ਦੇ ਖਤਰੇ ਦਾ ਹਵਾਲਾ ਦਿੰਦੇ ਹੋਏ ਇਸ ਫੈਸਲੇ 'ਤੇ ਸਵਾਲ ਚੁੱਕਿਆ ਹੈ ਕਿ ਅਤੇ ਆਖਿਆ ਕਿ ਜਦ ਲੋਕ ਆਪਣੇ ਘਰਾਂ ਨੂੰ ਪਰਤਣਗੇ ਤਾਂ ਵਾਇਰਸ ਫੈਲ ਸਕਦਾ ਹੈ। ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਨਿਦੇਸ਼ਕ ਡਾ. ਆਸ਼ੀਸ਼ ਝਾ ਨੇ ਟਰੰਪ ਦੀ ਰੈਲੀ ਨੂੰ ਇਸ ਵਿਚ ਹਿੱਸਾ ਲੈਣ ਵਾਲੇ ਲੋਕਾਂ ਅਤੇ ਉਨਾਂ ਲੋਕਾਂ ਲਈ ਖਤਰਨਾਕ ਕਦਮ ਦੱਸਿਆ ਜੋ ਉਨ੍ਹਾਂ ਨੂੰ ਪਿਆਰ ਕਰਦੇ ਹਨ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਨੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਕੋਰੋਨਾਵਾਇਰਸ ਦੇ ਲਈ ਜ਼ਿਆਦਾ ਜ਼ੋਖਮ ਭਰਿਆ ਦੱਸਿਆ ਹੈ। ਕੇਂਦਰ ਨੇ ਕਿਹਾ ਕਿ ਰੈਲੀਆਂ ਵਿਚ 6 ਫੁੱਟ ਦੀ ਦੂਰੀ 'ਤੇ ਰਹਿਣਾ ਮੁਸ਼ਕਿਲ ਹੁੰਦਾ ਹੈ ਅਤੇ ਰੈਲੀ ਵਿਚ ਹਿੱਸਾ ਲੈਣ ਵਾਲੇ ਲੋਕ ਸਥਾਨਕ ਖੇਤਰ ਤੋਂ ਬਾਹਰ ਤੋਂ ਆਉਂਦੇ ਹਨ। ਸੀ. ਡੀ. ਸੀ. ਉਨਾਂ ਥਾਂਵਾਂ 'ਤੇ ਮਾਸਕ ਪਾਉਣ ਦੀ ਸਿਫਾਰਸ਼ ਕਰਦਾ ਹੈ ਜਿਥੇ ਲੋਕਾਂ ਦੇ ਚਿੱਕਣ ਜਾਂ ਨਾਅਰੇ ਲਾਉਣ ਦੀ ਸੰਭਾਵਨਾ ਰਹਿੰਦੀ ਹੈ।

Khushdeep Jassi

This news is Content Editor Khushdeep Jassi