ਉਹ ਰਾਵਲਪਿੰਡੀ ਤੋਂ ਹੈ, ਅਖਤਰ ਨੇ ਦੱਸਿਆ ਬਾਬਰ ਤੋਂ ਵੀ ਬਿਹਤਰ ਬੱਲੇਬਾਜ਼ ਦਾ ਨਾਂ

03/15/2020 1:36:30 PM

ਨਵੀਂ ਦਿੱਲੀ : ਬਾਬਰ ਆਜ਼ਮ ਇਸ ਸਮੇਂ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚੋਂ ਇਕ ਹਨ। ਸਫੇਦ ਗੇਂਦ ਨਾਲ ਪਹਿਲਾਂ ਹੀ ਆਪਣਾ ਨਾਂ ਰੌਸ਼ਨ ਕਰ ਚੁੱਕੇ ਆਜ਼ਮ ਨੂੰ ਹੁਣ ਦੁਨੀਆ ਦੇ ਸਰਵਸ੍ਰੇੇਸ਼ਠ ਟੈਸਟ ਬੱਲੇਬਾਜ਼ਾਂ ਵਿਚ ਵੀ ਗਿਣਿਆਂ ਜਾਂਦਾ ਹੈ। ਬਾਬਰ ਦੀ ਵਿਰਾਟ ਕੋਹਲੀ ਦੇ ਨਾਲ ਵੀ ਤੁਲਨਾ ਲਗਾਤਾਰ ਕੀਤੀ ਜਾਂਦੀ ਰਹੀ ਹੈ।

ਵਨ ਡੇ ਮੈਚਾਂ ਵਿਚ ਉਸ ਦੀ ਔਸਤ 54 ਤੋਂ ਵੱਧ ਹੈ ਜਦਕਿ ਟੀ-20 ਕੌਮਾਂਤਰੀ ਵਿਚ ਉਸਦੀ ਦੀ ਔਸਤ 50 ਤੋਂ ਵੱਧ ਹੈ। ਉੱਥੇ ਹੀ ਟੈਸਟ ਵਿਚ ਉਸ ਦੀ ਔਸਤ 45 ਤੋਂ ਵੱਧ ਹੈ। ਜਿੱਥੇ ਤਕ ਰੈਂਕਿੰਗ ਦਾ ਸਵਾਲ ਹੈ, ਉਹ ਤਿੰਨਾਂ ਸਵਰੂਪਾਂ ਵਿਚ ਚੋਟੀ 5 ਵਿਚ ਸ਼ਾਮਲ ਹੈ, ਜੋ ਸਾਬਤ ਕਰਦਾ ਹੈ ਕਿ ਉਹ ਕਿੰਨੇ ਨਿਰੰਤਰ ਹਨ। ਮੌਜੂਦਾ ਸਮੇਂ ਬਾਬਰ ਪਾਕਿਸਤਾਨ ਟੀਮ ਦੇ ਸਭ ਤੋਂ ਮਹੁਤਵਪੂਰਨ ਬੱਲੇਬਾਜ਼ ਹਨ।

ਉਹ ਹੈ ਬਾਬਰ ਆਜ਼ਮ ਤੋਂ ਬਿਹਤਰ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਕੋਲ ਇਕ ਬੱਲੇਬਾਜ਼ ਹੈ ਜੋ ਬਾਬਰ ਆਜ਼ਮ ਤੋਂ ਵੀ ਬਿਹਤਰ ਹੋ ਸਕਦਾ ਹੈ। ਮਹਾਨ ਤੇਜ਼ ਗੇਂਦਬਾਜ਼ ਦਾ ਮੰਨਣਾ ਹੈ ਕਿ ਹੈਦਰ ਅਲੀ ਵਿਚ ਬਾਬਰ ਆਜ਼ਮ ਤੋਂ ਵੀ ਬਿਹਤਰ ਹੋਣ ਦੀ ਸਮਰੱਥਾ ਹੈ। ਹੈਦਰ ਵਰਤਮਾਨ ਵਿਚ ਚਲ ਰਹੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਪੇਸ਼ਾਵਰ ਜਾਲਮੀ ਦੇ ਲਈ ਖੇਡ ਰਹੇ ਹਨ।

ਰਾਵਲਪਿੰਡੀ ਦੀ ਹੈਦਰ ਅਲੀ

ਹੈਦਰ ਨੇ ਪੀ. ਐੱਸ. ਐੱਲ. ਵਿਚ ਜੋ 9 ਮੈਚ ਖੇਡੇ ਹਨ, ਉਸ 'ਚ ਉਸ ਨੇ 29.87 ਦੀ ਔਸਤ ਅਤੇ 158.27 ਦੇ ਸਟ੍ਰਾਈਕ ਰੇਟ ਨਾਲ 239 ਦੌੜਾਂ ਬਣਾਈਆਂ ਹਨ। ਇਸ ਸੀਜ਼ਨ ਤੋਂ ਪਹਿਲਾਂ, ਹੈਦਰ ਪੀ. ਐੱਸ. ਐੱਲ. ਵਿਚ ਅਰਧ ਸੈਂਕੜਾ ਬਣਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣੇ ਸਨ। ਦੂਜੇ ਪਾਸੇ ਬਾਬਰ ਆਜ਼ਮ ਨੇ ਉਮੀਦਾਂ ਦੇ ਮੁਤਾਬਕ ਕੰਮ ਕੀਤਾ ਹੈ। 9 ਮੈਚਾਂ ਵਿਚ 313 ਦੌੜਾਂ ਦੇ ਨਾਲ, ਉਹ ਵਰਤਮਾਨ ਵਿਚ ਲੀਗ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।