ਪਾਕਿ ਫ਼ੌਜ ਨੇ ਮਾਪਿਆਂ ਦੀਆਂ ਅੱਖਾਂ ਸਾਹਮਣੇ ਮਾਰਿਆ ਜਵਾਨ ਪੁੱਤ, ਦਿਲ ਨੂੰ ਵਲੂੰਧਰ ਦੇਵੇਗੀ ਤਸਵੀਰ

08/22/2020 3:51:23 PM

ਇਸਲਾਮਾਬਾਦ— ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ। ਬਲੋਚਿਸਤਾਨ ਦੇ ਲੋਕ ਅਗਸਤ ਮਹੀਨੇ ਤੋਂ ਡਰਦੇ ਹਨ। ਇਸ ਮਹੀਨੇ ਦੌਰਾਨ ਬਲੋਚ ਆਪਣਾ ਆਜ਼ਾਦੀ ਦਿਹਾੜਾ ਮਨਾਉਂਦਾ ਹੈ। ਇਸ ਮਹੀਨੇ ਵਿਚ ਉਨ੍ਹਾਂ ਨੂੰ ਹਰ ਸਾਲ ਵੱਧ ਤੋਂ ਵੱਧ ਜਾਨੀ ਨੁਕਸਾਨ ਝੱਲਣਾ ਪੈਂਦਾ ਹੈ। ਸਾਲ 2020 ਵੀ ਉਨ੍ਹਾਂ ਲਈ ਕੋਈ ਵੱਖਰਾ ਨਹੀਂ ਰਿਹਾ। ਬੀਤੇ ਦਿਨੀਂ ਇੱਥੇ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ। ਪਾਕਿਸਤਾਨੀ ਫ਼ੌਜ ਵਲੋਂ ਗੁੱਸੇ ਅਤੇ ਬਦਲੇ ਦੀ ਭਾਵਨਾ ਕਾਰਨ ਦਿਨ-ਦਿਹਾੜੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਇਕ ਨੌਜਵਾਨ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ। ਉਕਤ ਨੌਜਵਾਨ ਦਾ ਨਾਂ ਹਯਾਤ ਬਲੋਚ ਸੀ, ਜੋ ਕਿ ਕਰਾਚੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ। 

25 ਸਾਲਾ ਹਯਾਤ ਨੂੰ ਫਰੰਟੀਅਰ ਕੋਰ (ਐੱਫ. ਸੀ.) ਨੇ ਗੋਲੀ ਮਾਰ ਦਿੱਤੀ, ਉਹ ਵੀ ਉਸ ਦੇ ਮਾਪਿਆਂ ਸਾਹਮਣੇ। ਹਯਾਤ ਦੀ ਮਾਂ ਅਤੇ ਹੋਰ ਚਸ਼ਮਦੀਦਾਂ ਮੁਤਾਬਕ 25 ਸਾਲਾ ਵਿਦਿਆਰਥੀ ਹਯਾਤ ਪਰਿਵਾਰ ਨਾਲ ਆਪਣੇ ਖਜੂਰ ਦੇ ਮੈਦਾਨ ਵਿਚ ਸੀ। ਦਰਅਸਲ ਉਹ ਕੋਰੋਨਾ ਵਾਇਰਸ ਕਾਰਨ ਯੂਨੀਵਰਸਿਟੀ ਬੰਦ ਹੋਣ ਕਾਰਨ ਆਪਣੇ ਮਾਪਿਆਂ ਦੀ ਮਦਦ ਕਰਨ ਲਈ ਘਰ ਆਇਆ ਸੀ।

ਜਦੋਂ ਪਾਕਿਸਤਾਨੀ ਸੁਰੱਖਿਅਾ ਦਸਤਿਆਂ ਨੇ ਉਸ ਨੂੰ ਚੁੱਕਿਆ ਅਤੇ ਮਾਂ ਦੇ ਸਕਾਫ਼ ਨਾਲ ਬੰਨ੍ਹ ਦਿੱਤਾ। ਉਹ ਹਯਾਤ ਨੂੰ 100 ਮੀਟਰ ਤੱਕ ਘਸੀਟਦੇ ਲੈ ਕੇ ਗਏ। ਚਸ਼ਮਦੀਦਾਂ ਮੁਤਾਬਕ ਪਾਕਿਸਤਾਨ ਫ਼ੌਜ ਨੇ ਹਯਾਤ ਨੂੰ ਮਾਰਨਾ ਸ਼ੁਰੂ ਕੀਤਾ। ਉਸ ਦੀ ਮਾਂ ਆਪਣੇ ਪੁੱਤਰ ਦੀ ਜ਼ਿੰਦਗੀ ਲਈ ਭੀਖ ਮੰਗਦੀ ਰਹੀ ਪਰ ਉਨ੍ਹਾਂ ਨੇ ਇਕ ਨਾ ਮੰਨੀ। ਸੋਸ਼ਲ ਮੀਡੀਆ 'ਤੇ ਹਯਾਤ ਦੀ ਖੂਨ ਨਾਲ ਲਹੂ-ਲੁਹਾਨ ਤਸਵੀਰ ਵਾਇਰਲ ਹੋ ਰਹੀ ਹੈ। ਉਸ ਦੇ ਮਾਪੇ ਆਪਣੇ ਪੁੱਤ ਦੀ ਲਾਸ਼ ਨਾਲ ਬੈਠੇ ਰੋ ਰਹੇ ਹਨ। ਇਹ ਤਸਵੀਰ ਦਿਲ ਨੂੰ ਵਲੂੰਧਰ ਦੇਣ ਵਾਲੀ ਹੈ। 

25 ਸਾਲਾ ਹਯਾਤ ਬਲੂਚ ਕਰਾਚੀ ਯੂਨੀਵਰਸਿਟੀ 'ਚ ਬੀ. ਐੱਸ. ਸੀ. ਫਾਈਨਲ ਈਅਰ ਦਾ ਵਿਦਿਆਰਥੀ ਸੀ। ਉਸ ਦਾ ਬੇਰਹਿਮੀ ਨਾਲ ਕਤਲ ਮਗਰੋਂ ਬਲੋਚਿਸਤਾਨ ਵਿਚ ਵੱਡੇ ਪੱਧਰ 'ਤੇ ਕੋਹਰਾਮ ਮਚਾ ਦਿੱਤਾ ਹੈ। ਵਿਦਿਆਰਥੀ ਸੰਗਠਨਾਂ, ਸਿਆਸੀ ਦਲਾਂ, ਪੱਤਰਕਾਰਾਂ, ਮਨੁੱਖੀ ਅਧਿਕਾਰ ਵਰਕਰਾਂ ਅਤੇ ਆਮ ਜਨਤਾ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਹਯਾਤ ਲਈ ਨਿਆਂ ਦੀ ਮੰਗ ਕੀਤੀ ਹੈ। ਬਲੋਚਿਸਤਾਨ 'ਚ ਸੈਂਕੜੇ ਲੋਕਾਂ ਨੇ ਰੈਲੀਆਂ ਦੇ ਰੂਪ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਬਲੂਚ ਦੇ ਵਿਦਿਆਰਥੀ ਹਯਾਤ ਨੂੰ ਨਿਆਂ ਦਿਵਾਉਣ ਦੀ ਮੰਗ ਕਰਨ ਲਈ ਸੜਕਾਂ 'ਤੇ ਉਤਰ ਆਏ ਹਨ। ਪਾਕਿਸਤਾਨੀ ਫ਼ੌਜ ਵਲੋਂ ਬਲੋਚਿਸਤਾਨ 'ਚ ਕੀਤੀ ਗਈ ਬੇਰਹਿਮੀ ਦਾ ਸਭ ਤੋਂ ਵੱਡਾ ਉਦਾਹਰਣ ਸੀ।

Tanu

This news is Content Editor Tanu