ਆਈਸਕ੍ਰੀਮ, ਰਿਕਸ਼ਾ ਚਾਲਕਾਂ ਦੇ ਨਾਂ ''ਤੇ ਪਾਕਿਸਤਾਨ ''ਚ 700 ਕਰੋੜ ਰੁਪਏ ਦਾ ਹਵਾਲਾ ਕਾਰੋਬਾਰ

11/12/2018 9:23:50 PM

ਇਸਲਾਮਾਬਾਦ(ਯੂ.ਐੱਨ.ਆਈ.)— ਆਈਸਕ੍ਰੀਮ ਵੇਚਣ ਤੇ ਰਿਕਸ਼ਾ ਚਲਾਉਣ ਵਾਲਿਆਂ ਦੇ ਨਾਂ 'ਤੇ ਵਿਦੇਸ਼ਾਂ ਵਿਚ ਖਾਤੇ ਖੋਲ੍ਹ ਕੇ ਪਾਕਿਸਤਾਨ ਤੋਂ 700 ਕਰੋੜ ਰੁਪਏ ਦਾ ਹਵਾਲਾ ਕਾਰੋਬਾਰ ਕੀਤੇ ਜਾਣ ਦੇ ਮਾਮਲੇ ਦਾ ਖੁਲਾਸਾ ਹੋਇਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦਫਤਰ ਨਾਲ ਜੁੜੇ ਵਿਸ਼ੇਸ਼ ਸਹਾਇਕ ਸ਼ਹਿਜਾਦ ਅਕਬਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 10 ਦੇਸ਼ਾਂ ਤੋਂ 700 ਕਰੋੜ ਰੁਪਏ ਦੇ ਹਵਾਲਾ ਕਾਰੋਬਾਰ ਦਾ ਵੇਰਵਾ ਮਿਲਿਆ ਹੈ ਅਤੇ ਇਸ ਮਾਮਲੇ ਵਿਚ ਛੇਤੀ ਹੀ ਮਾਮਲਾ ਦਰਜ ਕੀਤਾ ਜਾਵੇਗਾ।

ਇਸਲਾਮਾਬਾਦ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਸੈਨੇਟਰ ਫੈਜ਼ਲ ਜਾਵੇਦ ਅਤੇ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਇਫਤਕਾਰ ਦੁੱਰਾਨੀ ਅਕਬਰ ਨੇ ਕਿਹਾ, ''ਅਸੀਂ 5,000 ਤੋਂ ਜ਼ਿਆਦਾ ਫਰਜ਼ੀ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਹਵਾਲਾ ਕਾਰੋਬਾਰ ਲਈ ਵਰਤਿਆ ਜਾਂਦਾ ਸੀ। ਸਾਰੇ ਖਾਤਿਆਂ ਦਾ ਵੇਰਵਾ ਦੁਬਈ ਪ੍ਰਸ਼ਾਸਨ ਤੋਂ ਮੰਗਵਾਇਆ ਜਾ ਰਿਹਾ ਹੈ ਅਤੇ ਜਿਨ੍ਹਾਂ ਲੋਕਾਂ ਨੇ ਦੁਬਈ ਅਤੇ ਯੂਰਪ ਦੇ ਬੈਂਕਾਂ ਵਿਚ ਪੈਸਾ ਰੱਖਿਆ ਹੈ, ਉਹ ਇਸ ਨੂੰ ਲੁਕਾ ਨਹੀਂ ਸਕਣਗੇ। ਹਵਾਲਾ ਨੇ ਪਾਕਿਸਤਾਨ ਨੂੰ ਤਬਾਹ ਕਰ ਦਿੱਤਾ ਹੈ।''