ਇੰਡੋਨੇਸ਼ੀਆ ਦੇ ਇਕ ਚਿੜੀਆਘਰ ਵਿਚ ਹੋਇਆ ਜਾਨਵਰਾਂ ਦਾ ਬੁਰਾ ਹਾਲ, ਦੇਖੋ ਤਸਵੀਰਾਂ

07/28/2017 3:25:55 PM

ਜਕਾਰਤਾ— ਤੁਸੀਂ ਇਨਸਾਨਾਂ ਦੀ ਇਕ-ਦੂਜੇ ਪ੍ਰਤੀ ਹੈਵਾਨੀਅਤ ਬਾਰੇ ਦੇਖਿਆ ਜਾਂ ਸੁਣਿਆ ਹੀ ਹੋਵੇਗਾ। ਕੁਝ ਲੋਕ ਆਪਣੀ ਇਨਸਾਨੀਅਤ ਭੁੱਲ ਕੇ ਇਕ-ਦੂਜੇ ਦੇ ਖੂਨ ਦੇ ਪਿਆਸੇ ਬਣ ਜਾਂਦੇ ਹਨ। ਅਜਿਹੇ ਲੋਕ ਜਾਨਵਰਾਂ ਪ੍ਰਤੀ ਵੀ ਰਹਿਮ ਨਹੀਂ ਦਿਖਾਉਂਦੇ। ਇਨਸਾਨਾਂ ਦੇ ਅਜਿਹੇ ਹੀ ਵਤੀਰੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਇਕ ਚਿੜੀਆ ਘਰ ਦੀਆਂ ਹਨ। 


ਇਹ ਤਸਵੀਰਾਂ ਇੰਡੋਨੇਸ਼ੀਆ ਦੇ ਇਕ ਚਿੜੀਆਘਰ ਦੀਆਂ ਹਨ, ਜਿੱਥੇ ਜਾਨਵਰਾਂ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ। ਉਹ ਵੀ ਸਿਰਫ ਇਨਸਾਨਾਂ ਦੀ ਲਾਪਰਵਾਹੀ ਕਾਰਨ। ਇੱਥੇ ਸ਼ੇਰ, ਚੀਤਾ, ਭਾਲੂ ਅਤੇ ਹੋਰ ਬਾਰੀ ਜਾਨਵਰ ਅਜਿਹੇ ਹਾਲਾਤ ਵਿਚ ਹਨ ਜਿਨ੍ਹਾਂ ਨੂੰ ਦੇਖ ਕੋਈ ਸੋਚ ਵੀ ਨਹੀਂ ਸਕਦਾ ਕਿ ਜਾਨਵਰਾਂ ਦੀ ਵੀ ਅਜਿਹੀ ਹਾਲਤ ਹੋ ਸਕਦੀ ਹੈ।


ਆਮਤੌਰ 'ਤੇ ਹਰ ਚਿੜੀਆ ਘਰ ਵਿਚ ਜਾਨਵਰਾਂ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਂਦਾ ਹੈ ਪਰ ਇੰਡੋਨੇਸ਼ੀਆ ਦੇ ਇਸ 
ਚਿੜੀਆਘਰ ਦੀ ਹਾਲਤ ਬਿਲਕੁਲ ਉਲਟ ਹੈ। ਇੱਥੇ ਹਰ ਮਹੀਨੇ ਲਗਭਗ 25 ਜਾਨਵਰਾਂ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਇਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਹਨ। ਇੱਥੇ ਦੱਸਣਯੋਗ ਹੈ ਕਿ ਸਾਲ 2012 ਵਿਚ ਇਕ ਸ਼ੇਰ ਪਿੰਜਰੇ ਅੰਦਰ ਫਾਹ ਲੈ ਕੇ ਲਟਕਿਆ ਹੋਇਆ ਮਿਲਿਆ ਸੀ। 


ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਨਾਂ ਨਾਲ ਮਨੁੱਖੀ ਦਿਲ ਦੀ ਧੜਕਨ ਨੂੰ ਰੋਕ ਦੇਣ ਵਾਲੀ ਤਾਕਤ ਰੱਖਣ ਵਾਲੇ ਜੰਗਲ ਦੇ ਰਾਜਾ ਸ਼ੇਰ ਅਤੇ ਹਾਥੀ ਦੀ ਅਜਿਹੀ ਹਾਲਤ ਹੈ ਤਾਂ ਬਾਕੀ ਜਾਨਵਰਾਂ ਕਿਸ ਹਾਲਾਤ ਵਿਚ ਹੋਣਗੇ। ਇਨ੍ਹਾਂ ਜਾਨਵਰਾਂ ਨੂੰ ਇੱਥੇ ਮਰਨ ਲਈ ਛੱਡ ਦਿੱਤਾ ਗਿਆ ਹੈ। ਇਨ੍ਹਾਂ ਦੇ ਭੋਜਨ ਅਤੇ ਪਾਣੀ ਦਾ ਕੋਈ ਪ੍ਰੰਬਧ ਨਹੀਂ ਹੈ। ਇਨ੍ਹਾਂ ਜਾਨਵਰਾਂ ਨੂੰ ਪਿੰਜਰਿਆਂ ਵਿਚ ਜੰਜੀਰਾਂ ਨਾਲ ਬੰਨ ਕੇ ਰੱਖਿਆ ਗਿਆ ਹੈ।

ਇਸ ਤਸਵੀਰ ਵਿਚ ਸੈਲਾਨੀਆਂ ਅੱਗੇ ਮਦਦ ਮੰਗਦੇ ਭਾਲੂ ਨਜ਼ਰ ਆ ਰਹੇ ਹਨ। ਇਨ੍ਹਾਂ ਦੀਆਂ ਪਸਲੀਆਂ ਸਾਫ-ਸਾਫ ਦੇਖੀਆਂ ਜਾ ਸਕਦੀਆਂ ਹਨ। ਰਿਪੋਰਟਾਂ ਮੁਤਾਬਕ ਭਾਲੂ ਜਾਨ ਬਚਾਉਣ ਲਈ ਆਪਣਾ ਮਲ ਖਾ ਰਹੇ ਹਨ। 


ਇਨ੍ਹਾਂ ਤਸਵੀਰਾਂ ਅਤੇ ਵੀਡੀਓ ਦੇ ਸਾਹਮਣੇ ਆਉਣ 'ਤੇ ਇਕ ਮੁਹਿੰਮ ਛਿੜ ਚੁੱਕੀ ਹੈ। ਇਸ ਮੁਹਿੰਮ ਵਿਚ ਚਿੜੀਆਘਰ ਦੇ ਕਰਮਾਰੀਆਂ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇੰਡੋਨੇਸ਼ੀਆ ਵਿਚ ਜੰਗਲੀ ਜੀਵਾਂ ਦੀ ਦੁਰਦਸ਼ਾ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਬੀਤੇ ਸਾਲ ਸੁਮਾਤਰਾ ਨਸਲ ਦੀ ਇਕ ਹੱਥਣੀ ਯਾਨੀ ਦੀ ਮੌਤ ਹੋਈ ਸੀ। ਜਾਂਚ ਵਿਚ ਪਤਾ ਚੱਲਿਆ ਕਿ ਹੱਥਣੀ ਨੂੰ ਕਈ ਸੱਟਾਂ ਲੱਗੀਆਂ ਸਨ, ਜਿਨ੍ਹਾਂ ਦਾ ਇਲਾਜ ਨਹੀਂ ਕੀਤਾ ਗਿਆ।