ਆਪਣੇ ਇਸ ਰੰਗ ਨਾਲ ਕਤੂਰੇ ਨੇ ਕੀਤਾ ਸਭ ਨੂੰ ਹੈਰਾਨ

07/17/2017 4:06:10 PM

ਲੰਡਨ— ਕੀ ਤੁਸੀਂ ਕਦੇ ਕਿਸੇ ਹਰੇ ਰੰਗ ਦੇ ਕਤੂਰੇ ਬਾਰੇ ਸੁਣਿਆ ਹੈ। ਸ਼ਾਇਦ ਤੁਹਾਡਾ ਜਵਾਬ ਨਹੀਂ ਹੋਵੇਗਾ ਪਰ ਹਾਲ ਹੀ ਵਿਚ ਇਕ ਕੁੱਤੀ ਨੇ ਹਰੇ ਰੰਗ ਦੇ ਬੱਚੇ ਨੂੰ ਜਨਮ ਦਿੱਤਾ ਹੈ।
ਮਾਲਕਿਨ ਰਹਿ ਗਈ ਹੈਰਾਨ
ਹਾਲ ਹੀ ਵਿਚ ਸਦਰਲੈਂਡ ਦੇ ਗੋਲਸਪੀ ਵਿਚ ਇਕ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇਕ ਤਿੰਨ ਸਾਲਾ ਰਿਯੋ ਨਾਂ ਦੀ ਕੁੱਤੀ ਨੇ 9 ਬੱਚਿਆਂ ਨੂੰ ਜਨਮ ਦਿੱਤਾ ਹੈ। ਇਨ੍ਹਾਂ ਬੱਚਿਆਂ ਵਿਚੋਂ 8 ਬੱਚੇ ਤਾਂ ਦੇਖਣ ਵਿਚ ਬਹੁਤ ਸੁੰਦਰ ਹਨ ਪਰ ਇਕ ਬੱਚੇ ਦਾ ਰੰਗ ਦੇਖ ਕੇ ਮਾਲਕਿਨ ਵੀ ਹੈਰਾਨ ਰਹਿ ਗਈ। ਉਸ ਬੱਚੇ ਦਾ ਰੰਗ ਜੰਗਲ ਦੇ ਰੰਗ ਵਰਗਾ ਮਤਲਬ ਹਰਾ ਰੰਗ ਸੀ। ਮਾਲਕਿਨ ਨੇ ਸਾਰੇ ਕਤੂਰਿਆਂ ਨੂੰ ਨਵਾਇਆ ਪਰ ਉਸ ਹਰੇ ਰੰਗ ਦੇ ਕਤੂਰੇ ਦਾ ਰੰਗ ਨਵਾਉਣ ਮਗਰੋਂ ਵੀ ਹਰਾ ਹੀ ਸੀ।
ਇਹ ਕਤੂਰਾ ਦੇਖਣ ਵਿਚ ਹੈ ਬਹੁਤ ਪਿਆਰਾ
ਹਰੇ ਰੰਗ ਦਾ ਇਹ ਕਤੂਰਾ ਬਹੁਤ ਪਿਆਰਾ ਹੈ। ਮਾਲਕਿਨ 'ਤੇ ਉਸ ਦੀ ਬੇਟੀ ਨੇ ਇਸ ਕਤੂਰੇ ਦਾ ਨਾਂ 'ਫੋਰੇਸਟ' ਰੱਖਿਆ ਹੈ। ਇਹ ਕਤੂਰਾ ਸੋਸ਼ਲ ਮੀਡੀਆ 'ਤੇ ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹੈ। ਇਸ ਕਤੂਰੇ ਬਾਰੇ ਕਿਹਾ ਜਾ ਰਿਹਾ ਹੈ ਕਿ ਕਿਸੇ ਤਰਾਂ ਦੇ ਪਿਗਮੇਂਟ ਵਿਚ ਕਮੀ ਹੋਣ ਕਾਰਨ ਬੱਚੇ ਦਾ ਰੰਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ ਹੈ। ਹਾਲਾਂਕਿ ਇਹ ਰੰਗ ਬਾਅਦ ਵਿਚ ਹੌਲੀ-ਹੌਲੀ ਬਦਲ ਜਾਂਦਾ ਹੈ। 
ਅਜਿਹੇ ਮਾਮਲੇ ਹੋਰ ਵੀ ਹਨ 
ਖਾਸ ਗੱਲ ਹੈ ਕਿ ਅਜਿਹਾ ਪਹਿਲੀ ਵਾਰੀ ਨਹੀਂ ਹੈ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿਚ ਲੰਕਾਸ਼ਾਇਰ ਵਿਚ ਇਕ ਚਾਕਲੇਟ ਲੈਬਰਾਡੋਰ ਨੇ ਇਕ ਹਰੇ ਰੰਗ ਦੇ ਕਤੂਰੇ ਨੂੰ ਜਨਮ ਦਿੱਤਾ ਸੀ। ਉੱਥੇ ਇਸ ਦੇ ਇਲਾਵਾ ਸਪੇਨ ਵਿਚ ਵੀ ਇਕ ਅਜਿਹਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਇੱਥੇ ਇਕ ਕੁੱਤੀ ਨੇ ਦੋ ਹਰੇ ਰੰਗ ਦੇ ਕਤੂਰਿਆਂ ਨੂੰ ਜਨਮ ਦਿੱਤਾ ਸੀ।