ਕੀ ਤੁਸੀ ਵੇਖਿਆ ਹੈ ਕਦੇ ਇੰਨਾ ਵੱਡਾ ''ਸੱਪ''

12/13/2017 10:21:30 PM

ਬ੍ਰਿਸਬੇਨ— ਆਸਟਰੇਲੀਆ 'ਚ ਇਕ ਅਜਗਰ ਤੇ ਪੁਲਸ ਅਧਿਕਾਰੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਪੁਲਸ ਅਧਿਕਾਰੀ ਇਕ ਵੱਡੇ ਅਜਗਰ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਹਨ। ਉੱਤਰੀ ਕਵੀਂਸਲੈਂਡ 'ਚ ਆਪਣੇ ਸਾਥੀ ਨਾਲ ਰਾਤ ਨੂੰ ਗਸ਼ਤ ਕਰ ਰਹੇ ਇਕ ਪੁਲਸ ਅਧਿਕਾਰੀ ਨੂੰ ਸੜਕ 'ਤੇ ਅਚਾਨਕ ਹੀ ਇਕ ਵੱਡਾ ਅਜਗਰ ਨਜ਼ਰ ਆਇਆ। ਅਧਿਕਾਰੀਆਂ ਨੇ ਜਿਵੇ ਹੀ ਉਸ ਅਜਗਰ ਨੂੰ ਦੇਖਿਆ ਤਾਂ ਉਨ੍ਹਾਂ ਨੇ ਉਸ ਦੀ ਤਸਵੀਰ ਖਿੱਚ ਲਈ।
ਪੁਲਸ ਅਧਿਕਾਰੀ ਨੇ ਦੱਸਿਆ, ''ਮੇਰੇ ਹਿਸਾਬ ਨਾਲ ਉਹ ਅਜਗਰ ਕਰੀਬ 5 ਮੀਟਰ ਲੰਬਾ ਹੋਵੇਗਾ, ਉਹ ਇੰਨਾ ਖਤਰਨਾਕ ਸੀ ਕਿ ਉਸ ਨੂੰ ਟੇਪ ਨਾਲ ਮਾਪਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।'' ਸੋਮਵਾਰ ਨੂੰ ਕਵੀਂਸਲੈਂਡ ਪੁਲਸ ਨੇ ਅਜਗਰ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ। ਇਸ ਤਸਵੀਰ ਨੂੰ 20 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਉਸ 'ਚ 10 ਹਜ਼ਾਰ ਤੋਂ ਵਧ ਕੁਮੈਂਟ ਆਏ ਹਨ। ਆਪਣੀ ਪੋਸਟ 'ਚ ਪੁਲਸ ਨੇ ਲਿਖਿਆ, ''ਅਸੀਂ ਕੋਈ ਛੋਟਾ-ਮੋਟਾ ਕੰਮ ਨਹੀਂ ਕਰਦੇ, ਸਾਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਦਿਨ ਸਾਡੇ ਰਾਹ 'ਚ ਕਿਹੜੀ ਮੁਸ਼ਕਿਲ ਸਾਹਮਣੇ ਖੜ੍ਹੀ ਹੋ ਜਾਵੇ।'' ਜਿਹੜੇ ਅਜਗਰ ਨਾਲ ਪੁਲਸ ਦਾ ਸਾਹਮਣਾ ਹੋਇਆ ਉਹ ਇਕ ਸਕ੍ਰਬ ਪਾਇਥਨ ਸੀ। ਆਸਟਰੇਲੀਆ ਜ਼ੂ ਮੁਤਾਬਕ ਇਹ ਆਸਟਰੇਲੀਆ ਦਾ ਸਭ ਤੋਂ ਲੰਬਾ ਅਜਗਰ ਹੈ। ਜੋ ਕਰੀਬ 7 ਮੀਟਰ (23 ਫੁੱਟ) ਤਕ ਲੰਬਾ ਹੋ ਸਕਦਾ ਹੈ।