ਹਾਥਰਸ ਦੀ ਪੀੜਤਾ ਦੇ ਪਰਿਵਾਰ ਨੂੰ ਮਿਲੇ ਇਨਸਾਫ਼, ਧੀਆਂ ਹੋਣ ਸੁਰੱਖਿਅਤ : ਜਸਵਿੰਦਰ ਕੁਮਾਰ

10/03/2020 4:43:03 PM

ਲੰਡਨ, (ਰਾਜਵੀਰ ਸਮਰਾ)- ਯੂ. ਪੀ. ਦੇ ਹਾਥਰਸ ਵਿਚ ਦਲਿਤ ਕੁੜੀ ਨਾਲ ਹੋਏ ਗੈਂਗਰੇਪ ਦੀ ਘਟਨਾ ਨੇ ਸਭ ਦੇ ਦਿਲ ਵਲੂੰਧਰ ਦਿੱਤੇ ਹਨ। ਇੰਗਲੈਂਡ ਵਿਚ ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਪ੍ਰਧਾਨ ਜਸਵਿੰਦਰ ਕੁਮਾਰ ਅਤੇ ਜਨਰਲ ਸਕੱਤਰ ਪ੍ਰਿਥਵੀ ਰਾਜ ਰੰਧਾਵਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੁੜੀਆਂ ਤੇ ਜਨਾਨੀਆਂ ਨੂੰ ਸੁਰੱਖਿਅਤ ਮਾਹੌਲ ਮਿਲਣਾ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਕਿ ਗਰੀਬ ਮਜ਼ਦੂਰ ਦੀ ਧੀ ਨਾਲ ਗੁੰਡਿਆਂ ਨੇ ਸਮੂਹਕ ਬਲਾਤਕਾਰ ਕੀਤਾ। ਇਹ ਹੀ ਨਹੀਂ ਉਸ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ ਤੇ ਉਸ ਦੀ ਜੀਭ ਕੱਟ ਦਿੱਤੀ ਤੇ ਤੜਫ-ਤੜਫ ਕੇ ਬੇਕਸੂਰ ਕੁੜੀ ਦੀ ਜਾਨ ਚਲੀ ਗਈ । ਦਿਲ ਨੂੰ ਦਹਿਲਾਓੁਣ ਵਾਲੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਉਸ ਲਈ ਇਨਸਾਫ ਦੀ ਮੰਗ ਹੋ ਰਹੀ ਹੈ । ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ (ਇੰਗਲੈਂਡ) ਨੇ ਇਸ ਘਿਨੌਣੇ ਜ਼ੁਲਮ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਯੂ. ਪੀ. ਦੀ ਯੋਗੀ ਸਰਕਾਰ ਤੋਂ ਦੋਸ਼ੀਆਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਉਣ ਦੀ ਮੰਗ ਕੀਤੀ। 
 

Lalita Mam

This news is Content Editor Lalita Mam