ਕੈਨੇਡਾ ''ਚ ਪੰਜਾਬੀ ਦੇ ਨਾਂ ''ਤੇ ਸੜਕ ਦਾ ਨਾਂ (ਤਸਵੀਰਾਂ)

03/26/2017 2:10:41 PM

ਟੋਰਾਂਟੋ— ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਣ ਆਪਣੀ ਛਾਪ ਛੱਡ ਜਾਂਦੇ ਹਨ। ਜਦੋਂ ਇਹ ਛਾਪ ਉੱਥੋਂ ਦੇ ਚੱਪੇ-ਚੱਪੇ ''ਤੇ ਦੇਖਣ ਨੂੰ ਮਿਲਦੀ ਹੈ ਤਾਂ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਉਂਝ ਤਾਂ ਪੰਜਾਬੀਆਂ ਨੇ ਕੈਨੇਡਾ ਵਿਚ ਬਹੁਤ ਮੱਲਾਂ ਮਾਰੀਆਂ ਹਨ ਅਤੇ ਪੰਜਾਬੀਆਂ ਦੀ ਸੰਘਣੀ ਵਸੋਂ ਕਰਕੇ ਇਸ ਨੂੰ ''ਮਿੰਨੀ ਪੰਜਾਬ'' ਵੀ ਕਿਹਾ ਜਾਂਦਾ ਹੈ ਪਰ ਉਸ ਸਮੇਂ ਹੈਰਾਨੀ ਦਾ ਕੋਈ ਅੰਤ ਨਹੀਂ ਰਹਿੰਦਾ ਜਦੋਂ ਇੱਥੇ ਕਿਸੇ ਸੜਕ ਦਾ ਨਾਂ ਪੰਜਾਬੀ ਦੇ ਨਾਂ ''ਤੇ ਰੱਖਿਆ ਜਾਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹੰਬਰ ਕਾਲਜ ਨੇੜਲੀ ਸੜਕ ਦਾ ਨਾਂ ''ਹਰਪ੍ਰੀਤ ਸਰਕਲ'' ਹੈ। ਇਹ ਨਾਂ ਮੂਲ ਰੂਪ ਨਾਲ ਪੰਜਾਬੀ ਭਾਈਚਾਰੇ ਦੇ ਮਰਦਾਂ ਅਤੇ ਔਰਤਾਂ ਨੂੰ ਸੰਬੋਧਿਤ ਹੁੰਦਾ ਹੈ। 
ਇੱਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਪੰਜਾਬੀ ਕੈਨੇਡਾ ਦੀ ਤਰੱਕੀ ਵਿਚ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ, ਆਉਣ ਵਾਲੇ ਸਾਲਾਂ ਵਿਚ ਇਹ ਹਰ ਸ਼ਹਿਰ ਅਤੇ ਪਿੰਡ ਵਿਚ ਪੰਜਾਬੀ ਦੇ ਨਾਂ ਵਾਲੀ ਸੜਕ ਹੋਵੇਗੀ।

Kulvinder Mahi

This news is News Editor Kulvinder Mahi