''ਆਪਣੀ ਪਛਾਣ ਆਪਣੀ ਛਾਤੀ ''ਤੇ ਲੈ ਕੇ ਘੁੰਮਦਾ ਹਾਂ, ਮੈਂ ਕੌਣ ਹਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ''— ਸੱਜਣ

04/22/2017 12:07:25 PM

ਜਲੰਧਰ— ''''ਮੈਂ ਕੌਣ ਹਾਂ, ਇਹ ਮੇਰੀ ਛਾਤੀ ''ਤੇ ਲੱਗੇ ਮੈਡਲ ਦੱਸਦੇ ਹਨ'''', ਇਹ ਕਹਿਣਾ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ। ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਜਦੋਂ ਹਰਜੀਤ ਸਿੰਘ ਸੱਜਣ ਨੂੰ ਕੈਪਟਨ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਅਜਿਹੇ ਸ਼ਬਦਾਂ ਵਿਚ ਹੀ ਇਸ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ, ''''ਮੈਂ ਕੈਨੇਡਾ ਦੇ ਲੋਕਾਂ ਦੀ ਸੇਵਾ ਕੀਤੀ ਹੈ। ਕੈਨੇਡਾ ਦੇ ਲੋਕ ਮੈਨੂੰ ਜਾਣਦੇ ਹਨ। ਮੈਂ ਯੂਨੀਫਾਰਮ ਵਿਚ ਮੌਜੂਦ ਲੋਕਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਨੂੰ ਮੇਰਾ ਪਤਾ ਹੈ। ਮੈਂ ਆਪਣੀ ਪਛਾਣ ਅਤੇ ਆਪਣਾ ਇਤਿਹਾਸ ਆਪਣੀ ਛਾਤੀ ''ਤੇ ਲੈ ਕੇ ਘੁੰਮਦਾ ਹੈ। ਕੋਈ ਹੋਰ ਮੈਨੂੰ ਦੱਸ ਨਹੀਂ ਸਕਦਾ ਮੈਂ ਕੌਣ ਹਾਂ।'''' ਉਨ੍ਹਾਂ ਕਿਹਾ ਕਿ ਫਿਰ ਵੀ ਕੁਝ ਲੋਕ ਉਨ੍ਹਾਂ ਬਾਰੇ ਗਲਤ ਗੱਲਾਂ ਫੈਲਾ ਰਹੇ ਹਨ ਤਾਂ ਉਹ ਇਹੀ ਕਹਿਣਗੇ ਕਿ ਉਹ ਸਿਰਫ ਕੈਨੇਡਾ ਦੇ ਲੋਕਾਂ ਨੂੰ ਜਵਾਬਦੇਹ ਹਨ। 
ਇਕ ਸਵਾਲ ਦੇ ਜਵਾਬ ਵਿਚ ਸੱਜਣ ਨੇ ਇਹ ਵੀ ਕਿਹਾ ਕਿ ਅਜਿਹੀਆਂ ਟਿੱਪਣੀਆਂ ਤੋਂ ਦੁੱਖ ਜ਼ਰੂਰ ਹੁੰਦਾ ਹੈ। ਇਹ ਦਿਲ ਦੁਖਾਉਣ ਵਾਲੀਆਂ ਟਿੱਪਣੀਆਂ ਹਨ ਪਰ ਇਨ੍ਹਾਂ ਨੂੰ ਉਹ ਕੋਈ ਤਵੱਜ਼ੋ ਨਹੀਂ ਦਿੰਦੇ। ਇੱਥੇ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਜਣ ਨੂੰ ''ਖਾਲਿਸਤਾਨੀ ਸਮਰਥਕ'' ਦੱਸਦੇ ਹੋਏ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।

Kulvinder Mahi

This news is News Editor Kulvinder Mahi