ਹਰਜੀਤ ਸਿੰਘ ਸੱਜਣ ਨੇ ਪਹਿਲੀ ਮਹਿਲਾ ਹੈੱਡ ਗਾਰਡ ਨੂੰ ਦਿੱਤੀਆਂ ਮੁਬਾਰਕਾਂ

06/27/2017 1:39:26 PM

ਲੰਡਨ/ਟੋਰਾਂਟੋ— ਸੋਮਵਾਰ ਨੂੰ ਮੇਗਨ ਕੂਟੋ ਨਾਂ ਦੀ ਕੈਨੇਡੀਅਨ ਔਰਤ ਬਕਿੰਘਮ ਪੈਲਸ 'ਚ ਰਾਣੀ ਐਲਜ਼ਾਬੈੱਥ ਦੂਜੀ ਦੀ ਰੱਖਿਆ ਕਰਨ ਵਾਲੇ ਫੌਜੀਆਂ ਦੀ ਕਮਾਨ ਸੰਭਾਲਣ ਵਾਲੀ ਅਧਿਕਾਰੀ ਬਣੀ। ਉਹ ਇੱਥੇ 3 ਜੁਲਾਈ ਤਕ ਭੂਮਿਕਾ ਨਿਭਾਵੇਗੀ। ਉਸ ਨੇ ਇਕ ਕੈਨੇਡੀਅਨ ਬਟਾਲੀਅਨ ਦੇ ਰੂਪ 'ਚ ਗਾਰਡ ਡਿਊਟੀ ਹੱਥ 'ਚ ਲਈ ਹੈ। ਉਸ ਦੀ ਇਸ ਉਪਲੱਬਧੀ 'ਤੇ ਉਸ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰਕੇ ਲਿਖਿਆ,''ਕੈਪਟਨ ਮੈਗਨ ਕੂਟੋ ਨੂੰ ਵਧਾਈਆਂ, ਜਿਸ ਨੇ ਕੁਈਨਜ਼ ਗਾਰਡਨ 'ਚ ਪਹਿਲੀ ਮਹਿਲਾ ਗਾਰਡ ਹੋਣ ਦੀ ਭੂਮਿਕਾ ਨਿਭਾਈ ਹੈ।'' 


ਜ਼ਿਕਰਯੋਗ ਹੈ ਕਿ ਇੱਥੇ ਇਸ ਅਹੁਦੇ 'ਤੇ ਔਰਤਾਂ ਨੂੰ ਨਿਯੁਕਤ ਕਰਨ ਲਈ 2016 'ਚ ਪਾਬੰਦੀ ਹਟਾ ਦਿੱਤੀ ਗਈ ਸੀ। ਇਸ ਮਗਰੋਂ ਇਹ ਕੈਨੇਡੀਅਨ ਪਹਿਲੀ ਮਹਿਲਾ ਗਾਰਡ ਬਣੀ ਹੈ, ਜੋ ਆਪਣੀ ਫੌਜ ਨੂੰ ਕਮਾਂਡ ਦੇਵੇਗੀ। ਉਸ ਨੇ 300 ਸਾਲਾਂ ਦੀ ਪੁਰਾਣੀ ਪਰੰਪਰਾ ਨੂੰ ਖਤਮ ਕੀਤਾ ਹੈ।