ਹਰਜੀਤ ਸੱਜਣ ''ਗੁਰਦੁਆਰਾ ਨਾਨਕ ਨਿਵਾਸ'' ਵਿਖੇ ਹੋਏ ਨਤਮਸਤਕ, ਮੋਹ ਲਿਆ ਸੰਗਤਾਂ ਦਾ ਦਿਲ

07/17/2017 7:08:30 PM

ਰਿਚਮੰਡ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ  ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ਸਥਿਤ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਆਈਆਂ ਸੰਗਤਾਂ ਨਾਲ ਕੈਨੇਡਾ ਦੇ 150ਵੇਂ ਜਸ਼ਨਾਂ ਦੀ ਗੱਲ ਕੀਤੀ। ਗੁਰਦੁਆਰਾ ਸਾਹਿਬ ਵਿਚ ਮੇਜ਼ਬਾਨੀ ਕਰਦੇ ਹੋਏ ਉਨ੍ਹਾਂ ਨੇ ਸੰਗਤਾਂ ਨੂੰ ਕੈਨੇਡਾ ਦੀਆਂ ਉਪਲੱਬੀਆਂ ਬਾਰੇ ਦੱਸਿਆ ਅਤੇ ਕੈਨੇਡੀਅਨ ਫੌਜ ਦੀ ਵੀ ਸਿਫਤ ਕੀਤੀ। ਦੱਸਣ ਯੋਗ ਹੈ ਕਿ 1 ਜੁਲਾਈ ਨੂੰ  'ਕੈਨੇਡਾ ਡੇਅ' ਮਨਾਇਆ ਗਿਆ ਸੀ। 
ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿੱਖੀ ਨਾਲ ਜੁੜਨਾ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸਾਡਾ ਪਹਿਲਾ ਫਰਜ਼ ਬਣਦਾ ਹੈ। ਇਸ ਤੋਂ ਇਲਾਵਾ ਰੱਖਿਆ ਮੰਤਰੀ ਨੇ ਗੁਰਦੁਆਰਾ ਸਾਹਿਬ ਵਿਖੇ ਆਈਆਂ ਸੰਗਤਾਂ ਨੂੰ ਆਪਣਾ ਆਟੋਗ੍ਰਾਫ ਵੀ ਦਿੱਤਾ। ਸੱਜਣ ਨੇ ਆਪਣੇ ਟਵਿੱਟਰ 'ਤੇ 6 ਘੰਟੇ ਪਹਿਲਾਂ ਹੀ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਹੈ ਅਤੇ ਇਸ ਦੇ ਕੈਪਸ਼ਨ ਵਿਚ ਲਿਖਿਆ ਹੈ, ''ਗੁਰਦੁਆਰਾ ਨਾਨਕ ਨਿਵਾਸ 'ਚ ਕੈਨੇਡਾ ਦੇ 150ਵੇਂ ਜਸ਼ਨ ਦੀ ਮੇਜ਼ਬਾਨੀ ਲਈ ਧੰਨਵਾਦ।''