ਪੰਜਾਬ ਆ ਰਹੇ ''ਸੱਜਣ'' ਅੱਗੇ ਪੰਜਾਬੀਆਂ ਨੇ ਰੱਖ ਦਿੱਤੀ ਹੈ ਇਹ ਖਾਸ ਮੰਗ

04/18/2017 12:52:24 PM

ਅੰਮ੍ਰਿਤਸਰ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ 7 ਦਿਨਾਂ ਦੌਰੇ ''ਤੇ ਭਾਰਤ ਆਏ ਹੋਏ ਹਨ। ਇਸ ਦੌਰਾਨ ਉਹ 20 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਆਉਣਗੇ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਇਕ ਐੱਨ. ਜੀ. ਓ. ਨੇ ਸੱਜਣ ਅੱਗੇ ਇਕ ਮੰਗ ਰੱਖ ਦਿੱਤੀ ਹੈ। ਇਸ ਐੱਨ. ਜੀ. ਓ. ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਅੰਮ੍ਰਿਤਸਰ-ਲੰਡਨ, ਟੋਰਾਂਟੋ ਤੱਕ ਏਅਰ ਇੰਡੀਆ ਦੀ ਫਲਾਈਟ ਦੀ ਦੁਬਾਰਾ ਸ਼ੁਰੂਆਤ ਕਰਨ ਦੀ ਮੰਗ ਸੱਜਣ ਅੱਗੇ ਰੱਖਣ। 
ਐੱਨ. ਜੀ. ਓ. ਅੰਮ੍ਰਿਤਸਰ ਵਿਕਾਸ ਮੰਚ ਨੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਇਕ ਚਿੱਠੀ ਲਿਖ ਕੇ ਸੱਜਣ ਨੂੰ 2009 ਵਿਚ ਬੰਦ ਕੀਤੀ ਇਸ ਫਲਾਈਟ ਨੂੰ ਦੁਬਾਰਾ ਸ਼ੁਰੂ ਕਰਨ ਲਈ ਮੰਗ ਪੱਤਰ ਸੌਂਪਣ ਨੂੰ ਕਿਹਾ। ਇਸ ਐੱਨ. ਜੀ. ਓ. ਦੇ  ਪ੍ਰੈਜ਼ੀਡੈਂਟ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ 2009 ਵਿਚ ਟੋਰਾਂਟੋ ਤੱਕ ਫਲਾਈਟ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ-ਟੋਰਾਂਟੋ ਦੀ ਫਲਾਈਟ ਸ਼ੁਰੂ ਹੋ ਨਾਲ ਪੰਜਾਬੀ ਭਾਈਚਾਰੇ ਨੂੰ ਕਾਫੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅੰਮ੍ਰਿਤਸਰ-ਟੋਰਾਂਟੋ ਅਤੇ ਅੰਮ੍ਰਿਤਸਰ-ਵੈਨਕੂਵਰ ਲਈ ਫਲਾਈਟ ਹੋਵੇ। ਉਨ੍ਹਾਂ ਕਿਹਾ ਕਿ ਇਸ ਨਾਲ ਕੈਨੇਡਾ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੇ ਲੋਕਾਂ ਨੂੰ ਵੀ ਆਸਾਨੀ ਹੋਵੇਗੀ। 

Kulvinder Mahi

This news is News Editor Kulvinder Mahi