ਮੈਲਬੋਰਨ 'ਚ 'ਸਤਰੰਗੀ ਪੀਂਘ' ਪਾਉਣਗੇ ਹਰਭਜਨ ਮਾਨ ਅਤੇ ਗੁਰਸੇਵਕ ਮਾਨ

10/11/2017 9:28:26 AM

ਮੈਲਬੋਰਨ,(ਮਨਦੀਪ ਸਿੰਘ ਸੈਣੀ)—ਪਿਛਲੇ ਪੰਝ੍ਹੀ ਵਰਿਆਂ ਤੋਂ ਲੋਕ ਮਨਾਂ 'ਤੇ ਸਾਫ-ਸੁਥਰੀ ਗਾਇਕੀ ਨਾਲ ਰਾਜ਼ ਕਰ ਰਹੇ ਹਰਭਜਨ ਮਾਨ ਅਤੇ ਗੁਰਸੇਵਕ ਮਾਨ 15 ਅਕਤੂਬਰ ਨੂੰ ਮੈਲਬੋਰਨ 'ਚ ਰੂ-ਬ-ਰੂ ਹੋਣ ਜਾ ਰਹੇ ਹਨ। ਇਸ ਦੌਰਾਨ ਉਹ ਕਵੀਸ਼ਰੀ ਅਤੇ ਨਵੇਂ ਪੁਰਾਣੇ ਗੀਤਾਂ ਨਾਲ ਹਾਜ਼ਰੀ ਲਗਵਾਉਗੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਤਿੰਦਰ ਸੱਤੀ ਵੱਲੋਂ ਨਿਭਾਈ ਜਾਵੇਗੀ। ਇਸ ਮੌਕੇ ਗਿੱਧਾ ਅਤੇ ਭੰਗੜਾ ਵੀ ਵਿਸ਼ੇਸ਼ ਖਿੱਚ ਦੇ ਕੇਂਦਰ ਹੋਣਗੇ।  ਇਹ ਜਾਣਕਾਰੀ ਦਿੰਦਿਆਂ ਵਰਿੰਦਰ ਸਰਾਂ,ਜਤਿੰਦਰ ਸਰਾਂ,ਵਿਸ਼ਾਲ ਵਰਮਾ ਅਤੇ ਬਾਕੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਖੁੱਲ੍ਹੇ ਮੇਲੇ ਦੇ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਦਰਸ਼ਕਾਂ ਵਿੱਚ ਪੰਜਾਬੀ ਫਨਕਾਰਾਂ ਨੂੰ ਸੁਣਨ ਲਈ ਵਧੇਰੇ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੀ ਬੀਤੇ ਦਿਨੀਂ ਰੀਲੀਜ਼ ਹੋਈ ਪੰਜਾਬੀ ਟੇਪ 'ਸੱਤਰੰਗੀ ਪੀਂਘ- ਜਿੰਦੜੀਏ' ਨੂੰ ਦੇਸ਼-ਵਿਦੇਸ਼ ਵਿੱਚ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।