ਸ਼ਰਾਬ ਪੀਣ ਤੋਂ ਬਾਅਦ ਹੋਣ ਵਾਲਾ ''ਹੈਂਗਓਵਰ'' ਅਸਲ ''ਚ ਹੈ ਇਕ ਬੀਮਾਰੀ!

09/24/2019 1:59:20 PM

ਬਰਲਿਨ— ਜਰਮਨੀ ਦੀ ਇਕ ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਹੋਣ ਵਾਲੀ ਖੁਮਾਰੀ ਆਪਣੇ ਆਪ 'ਚ ਇਕ ਬੀਮਾਰੀ ਹੈ। ਅਦਾਲਤ ਨੇ ਇਹ ਫੈਸਲਾ ਖੁਮਾਰੀ ਨੂੰ ਉਤਾਰਣ ਵਾਲਾ ਇਕ ਪੀਣ ਵਾਲਾ ਪਦਾਰਥ ਬਣਾਉਣ ਵਾਲੀ ਕੰਪਨੀ ਦੇ ਖਿਲਾਫ ਸੁਣਾਇਆ ਹੈ।

ਫ੍ਰੈਂਕਫਰਟ 'ਚ ਅਦਾਲਤ ਨੇ ਸੋਮਵਾਰ ਨੂੰ ਸੁਣਾਏ ਆਪਣੇ ਫੈਸਲੇ 'ਚ ਕਿਹਾ ਕਿ ਕੰਪਨੀ ਵਲੋਂ ਜੋ ਪਦਾਰਥ ਬਾਜ਼ਾਰ 'ਚ ਵੇਚਿਆ ਜਾ ਰਿਹਾ ਹੈ, ਉਹ ਅਜਿਹੇ ਪਦਾਰਥਾਂ ਦੀ ਵਿਕਰੀ 'ਤੇ ਪਾਬੰਦੀ ਦਾ ਉਲੰਘਣ ਕਰਦਾ ਹੈ, ਜੋ ਕਿਸੇ ਬੀਮਾਰੀ ਨੂੰ ਰੋਕਣ ਜਾਂ ਉਸ ਦੇ ਇਲਾਜ ਦਾ ਦਾਅਵਾ ਕਰਦੇ ਹਨ। ਅਦਾਲਤ ਨੇ ਕਿਹਾ ਕਿ ਉਹ ਇਸ ਪਦਾਰਥ ਨੂੰ ਪਛਾਣ ਕੇ ਕੋਈ ਨਾਂ ਨਹੀਂ ਦੇ ਸਕਦੀ। ਕੰਪਨੀ ਇਸ ਨੂੰ 'ਐਂਟੀ ਹੈਂਗਓਵਰ ਡ੍ਰਿੰਕ' ਦੱਸ ਕੇ ਵੇਚ ਰਹੀ ਹੈ। ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ ਦਾਇਰ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਅਦਾਲਤ ਨੇ ਇਹ ਫੈਸਲਾ ਸੁਣਾਇਆ। ਜੱਜਾਂ ਨੂੰ ਇਸ ਮਾਮਲੇ 'ਚ ਪਤਾ ਲੱਗਿਆ ਕਿ ਜੇਕਰ ਹੈਂਗਓਵਰ ਬੀਮਾਰੀ ਹੈ ਤਾਂ ਲੋਕਾਂ ਦੀ ਸਿਹਤ ਦੀ ਰੱਖਿਆ ਦੇ ਹਿੱਤ 'ਚ ਬੀਮਾਰੀ ਦੀ ਵਿਆਪਕ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਸਰੀਰ ਦੇ ਆਮ ਹਾਲਾਤ ਜਾਂ ਗਤੀਵਿਧੀ 'ਚ ਹਲਕਾ ਜਿਹਾ ਵੀ ਬਦਲਾਅ ਦਰਸਾਉਣ ਵਾਲਾ ਕੋਈ ਲੱਛਣ ਵੀ ਬੀਮਾਰੀ ਕਿਹਾ ਜਾਂਦਾ ਹੈ।

ਅਦਾਲਤ ਦਾ ਕਹਿਣਾ ਸੀ ਕਿ ਕੰਪਨੀ ਹੈਂਗਓਵਰ ਨੂੰ ਇਕ ਬੀਮਾਰੀ ਦੱਸ ਕੇ ਇਸ ਦੇ ਇਲਾਜ ਲਈ ਹੈਂਗਓਵਰ ਡ੍ਰਿੰਕ ਵੇਚ ਰਹੀ ਹੈ ਪਰ ਇਸ ਦੀ ਵਿਆਖਿਆ ਨਹੀਂ ਕੀਤੀ ਗਈ ਕਿ ਹੈਂਗਓਵਰ ਕਿਵੇਂ ਇਕ ਬੀਮਾਰੀ ਹੈ। ਅਦਾਲਤ ਨੇ ਕਿਹਾ ਕਿ ਸ਼ਰਾਬ ਪੀਣ ਤੋਂ ਬਾਅਦ ਹੋਣ ਵਾਲਾ ਸਿਰਦਰਦ ਤੇ ਹੋਰ ਲੱਛਣ ਵੀ ਬੀਮਾਰੀ ਦੀ ਪਰਿਭਾਸ਼ਾ ਦੇ ਦਾਇਰੇ 'ਚ ਆਉਂਦੇ ਹਨ।


Baljit Singh

Content Editor

Related News