ਪਾਕਿਸਤਾਨੀਆਂ ਦੀ ਹੱਜ ਯਾਤਰੀ ਮੁਸ਼ਕਲ ''ਚ, ਸਾਊਦੀ ਅਰਬ ਐਵੀਏਸ਼ਨ ਨੇ ਮੰਗਿਆ ਬਕਾਇਆ

06/30/2023 1:24:36 PM

ਇੰਟਰਨੈਸ਼ਨਲ ਡੈਸਕ- ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਮੁਸਲਿਮ ਦੇਸ਼ਾਂ ਤੋਂ ਵੀ ਮਦਦ ਨਹੀਂ ਮਿਲ ਰਹੀ ਹੈ। ਪਾਕਿਸਤਾਨ ਦੇ ਹਾਕਮ ਮੁਸਲਿਮ ਭਾਈਚਾਰੇ ਦੀ ਗੱਲ ਕਰਕੇ ਸਾਊਦੀ ਅਰਬ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਰਗੇ ਇਸਲਾਮਿਕ ਦੇਸ਼ਾਂ ਨਾਲ ਸਦਭਾਵਨਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਫਿਰ ਵੀ ਕੋਈ ਉਨ੍ਹਾਂ ਵੱਲ ਮਦਦ ਦਾ ਹੱਥ ਨਹੀਂ ਵਧਾ ਰਿਹਾ। ਸਾਊਦੀ ਅਰਬ ਦੀ ਹਵਾਬਾਜ਼ੀ ਏਜੰਸੀ ਜਨਰਲ ਅਥਾਰਟੀ ਆਫ਼ ਸਿਵਲ ਐਵੀਏਸ਼ਨ (GACA) ਨੇ ਵੀ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ।

ਇਹ ਵੀ ਪੜ੍ਹੋ: ਸਹਿਵਾਗ ਨੇ ਯਾਦਗਾਰ ਪਾਰੀ 'ਚ ਵਰਤੋਂ ਕੀਤੇ ਬੱਲੇ ਦੀ ਤਸਵੀਰ ਕੀਤੀ ਸ਼ੇਅਰ, ਲਿਖਿਆ- 293 ਵਾਲਾ ਖੋਹ ਗਿਆ
GACA ਨੇ ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਕੰਪਨੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀਆਈਏ) ਨੂੰ 4 ਕਰੋੜ 80 ਲੱਖ ਡਾਲਰ ਦਾ ਬਕਾਇਆ ਭੁਗਤਾਨ ਕਰਨ ਦਾ ਨੋਟਿਸ ਸੌਂਪਿਆ ਹੈ। ਜੇਕਰ ਪਾਕਿਸਤਾਨ ਇਹ ਰਕਮ ਅਦਾ ਨਹੀਂ ਕਰਦਾ ਹੈ ਤਾਂ ਉਸ ਦੇ ਨਾਗਰਿਕ ਹੱਜ ਯਾਤਰਾ 'ਤੇ ਨਹੀਂ ਜਾ ਸਕਣਗੇ। 30 ਜੂਨ (ਸ਼ੁੱਕਰਵਾਰ) ਪਾਕਿਸਤਾਨ 'ਚ ਸ਼ਾਹਬਾਜ਼ ਸ਼ਰੀਫ਼ ਸਰਕਾਰ ਲਈ ਇੱਕ ਬਹੁਤ ਹੀ ਅਹਿਮ ਤਰੀਕ ਹੋਣ ਜਾ ਰਹੀ ਹੈ। ਦਰਅਸਲ 30 ਜੂਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ) ਦਾ ਪ੍ਰੋਗਰਾਮ 30 ਜੂਨ ਨੂੰ ਖਤਮ ਹੋ ਰਿਹਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਇੱਕ ਹਫ਼ਤੇ 'ਚ ਚਾਰ ਵਾਰ ਆਈਐੱਮਐੱਫ ਮੁਖੀ ਨੂੰ ਮਿਲ ਚੁੱਕੇ ਹਨ ਪਰ ਹੁਣ ਤੱਕ ਨਵੇਂ ਪ੍ਰੋਗਰਾਮ 'ਤੇ ਕੋਈ ਡੀਲ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ: ਕ੍ਰਿਸ ਗੇਲ ਅਤੇ ਵਰਿੰਦਰ ਸਹਿਵਾਗ ਫਿਰ ਉਤਰਨਗੇ ਮੈਦਾਨ 'ਚ, ਇਸ ਲੀਗ 'ਚ ਮਚਾਉਣਗੇ ਧੂਮ
ਹੱਜ ਜਾਣ ਵਾਲਿਆਂ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ ਪਾਕਿਸਤਾਨੀ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਪਾਕਿਸਤਾਨ ਤੋਂ ਕਰੀਬ 50,000 ਹੱਜ ਯਾਤਰੀ ਸਾਊਦੀ ਅਰਬ ਦੇ ਮੱਕਾ ਅਤੇ ਮਦੀਨਾ ਜਾਣ ਵਾਲੇ ਹਨ। ਜੇਕਰ ਸ਼ਾਹਬਾਜ਼ ਸਰਕਾਰ ਸਾਊਦੀ ਅਰਬ ਨੂੰ 4.8 ਕਰੋੜ ਡਾਲਰ ਦੇ ਬਕਾਏ ਦਾ ਭੁਗਤਾਨ ਨਹੀਂ ਕਰਦੀ ਹੈ ਜਾਂ ਇਸ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਹੁੰਦਾ ਹੈ, ਤਾਂ ਇਨ੍ਹਾਂ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ ਕਿਉਂਕਿ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਵਪਾਰਕ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon