ਆਸਟ੍ਰੇਲੀਆ ''ਚ ਤੇਜ਼ ਤੂਫਾਨ ਦੇ ਨਾਲ ਪਏ ਗੜੇ, ਲੋਕਾਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ

10/26/2017 4:37:49 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਵੀਰਵਾਰ ਨੂੰ ਤੇਜ਼ ਤੂਫਾਨ, ਭਾਰੀ ਮੀਂਹ ਦੇ ਨਾਲ-ਨਾਲ ਗੜੇ ਪਏ। ਤੂਫਾਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਗਿਆਨ ਦੇ ਬਿਊਰੋ ਮੁਤਾਬਕ 90 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਵਲੋਂ ਅੱਜ ਰਾਤ ਨੂੰ ਹੋਰ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। 

 

Harristown - Toowoomba !!! Golf ball size

Posted by Shannon McCarthy on Thursday, October 26, 2017


ਤੇਜ਼ ਤੂਫਾਨ ਕਾਰਨ ਕੈਨਬਰਾ ਹਵਾਈ ਅੱਡੇ 'ਤੇ ਕੁਝ ਉਡਾਣਾਂ ਨੂੰ ਰੱਦ ਕੀਤਾ ਗਿਆ ਅਤੇ ਕੁਝ ਉਡਾਣਾਂ ਨੇ ਦੇਰ ਨਾਲ ਉਡਾਣ ਭਰੀ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ। ਕੁਈਨਜ਼ਲੈਂਡ ਫਾਇਰ ਅਤੇ ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਕਿਹਾ ਕਿ ਉਹ ਆਪਣੀਆਂ ਕਾਰਾਂ ਨੂੰ ਢੱਕ ਕੇ ਰੱਖਣ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਦਰਖਤ ਹੇਠਾਂ ਖੜ੍ਹੇ ਨਾ ਹੋਣ, ਕਿਉਂਕਿ ਤੇਜ਼ ਤੂਫਾਨ ਕਾਰਨ ਦਰਖਤਾਂ ਦੇ ਡਿੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਮੌਸਮ ਵਿਭਾਗ ਮੁਤਾਬਕ 10 ਸੈਂਟ ਦੇ ਬਰਾਬਰ ਦੇ ਗੜੇ ਪਏ। ਲੋਕਾਂ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਗੜਿਆਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ।