ਪਾਕਿਸਤਾਨ ਨੇ ਹਾਫਿਜ਼ ''ਤੇ ਕੱਸਿਆ ਇਕ ਹੋਰ ਸ਼ਿਕੰਜਾ, ਰੱਦ ਕੀਤੇ ਹਥਿਆਰਾਂ ਦੇ ਲਾਇਸੈਂਸ

02/21/2017 6:03:21 PM

ਲਾਹੌਰ— ਪਾਕਿਸਤਾਨ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਅਤੇ ਉਸ ਦੇ ਸਾਥੀਆਂ ਦੇ ਸਾਰੇ ਹਥਿਆਰਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਹਾਫਿਜ਼ ਅਤੇ ਉਸ ਦੇ ਸਾਥੀਆਂ ਕੋਲ ਕੁੱਲ 44 ਲਾਇਸੈਂਸੀ ਹਥਿਆਰ ਸਨ। ਇਹ ਫੈਸਲਾ ਪਾਕਿਸਤਾਨ ਸਰਕਾਰ ਵਲੋਂ ਹਾਫਿਜ਼ ''ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਲਿਆ ਗਿਆ। 
ਦੱਸਣ ਯੋਗ ਹੈ ਕਿ ਬੀਤੀ 30 ਜਨਵਰੀ ਨੂੰ ਪਾਕਿਸਤਾਨ ਸਰਕਾਰ ਨੇ ਸਈਦ ਅਤੇ ਉਸ ਦੇ 4 ਸਾਥੀਆਂ ਨੂੰ ਉਸ ਦੇ ਘਰ ''ਚ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਨੂੰ 90 ਦਿਨਾਂ ਤੱਕ ਗ੍ਰਿਫਤਾਰ ਕਰ ਕੇ ਨਜ਼ਰਬੰਦ ਰੱਖਣ ਦੀ ਗੱਲ ਕਹੀ ਗਈ। ਇਸ ਤੋਂ ਇਲਾਵਾ ਸਰਕਾਰ ਨੇ ਹਾਫਿਜ਼ ਅਤੇ ਉਸ ਦੇ 37 ਸਾਥੀਆਂ ਨੂੰ ''ਐਗਜ਼ਿਟ ਕੰਟਰੋਲ ਲਿਸਟ'' ''ਚ ਪਾਇਆ, ਜੋ ਕਿ ਉਨ੍ਹਾਂ ਨੂੰ ਦੇਸ਼ ਛੱਡ ਕੇ ਜਾਣ ਤੋਂ ਰੋਕਦੀ ਹੈ। 
ਸਰਕਾਰ ਨੇ ਜਮਾਤ-ਉਦ-ਦਾਵਾ ਦੇ ਸੰਗਠਨ ''ਤੇ 6 ਮਹੀਨੇ ਤੱਕ ਨਿਗਰਾਨੀ ਰੱਖਣ ਦੇ ਵੀ ਹੁਕਮ ਦਿੱਤੇ ਹਨ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਹਾਫਿਜ਼ ਨੂੰ 2009 ''ਚ ਨਜ਼ਰਬੰਦ ਕੀਤਾ ਗਿਆ ਸੀ। 2008 ''ਚ ਹਾਫਿਜ਼ ਦਾ ਨਾਂ ਮੁੰਬਈ ਹਮਲੇ ''ਚ ਆਇਆ ਸੀ। ਇਕ ਰਿਪੋਰਟ ''ਚ ਕਿਹਾ ਗਿਆ ਹੈ ਕਿ ਅੱਤਵਾਦੀ ਗਤੀਵਿਧੀਆਂ ''ਚ ਹਾਫਿਜ਼ ਦਾ ਸ਼ਾਮਲ ਹੋਣਾ, ਪਾਕਿਸਤਾਨ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਹਾਨੀਕਾਰਕ ਹੈ।

Tanu

This news is News Editor Tanu