ਅਮਰੀਕਾ 'ਚ ਰਹਿੰਦੇ ਭਾਰਤੀਆਂ 'ਤੇ ਲਟਕੀ ਟਰੰਪ ਦੀ ਐੱਚ-4 ਵੀਜ਼ਾ ਦੀ ਤਲਵਾਰ

05/25/2018 4:06:15 PM

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਨੂੰ ਦਿੱਤੇ ਜਾਣ ਵਾਲੇ ਐੱਚ-4 ਵੀਜ਼ਾ ਨੂੰ ਰੱਦ ਕਰਨ ਦਾ ਕੰਮ ਆਖਰੀ ਪੜਾਅ 'ਤੇ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀ.ਐਚ.ਐਸ) ਨੇ ਫੈਡਰਲ ਕੋਰਟ ਵਿਚ ਦੱਸਿਆ ਕਿ ਐੱਚ-4 ਵੀਜ਼ੇ ਨੂੰ ਰੱਦ ਕਰਨ ਦੀ ਪ੍ਰਕਿਰਿਆ 'ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ ਅਤੇ ਇਹ ਆਖਰੀ ਪੜਾਅ 'ਤੇ ਪਹੁੰਚ ਚੁੱਕਾ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਸਮੇਂ ਸ਼ੁਰੂ ਕੀਤੇ ਗਏ ਜੀਵਨ ਸਾਥੀ ਨੂੰ ਵਰਕ ਪਰਮਿਟ ਦੇਣ ਦੇ ਇਸ ਫੈਸਲੇ ਨੂੰ ਖਤਮ ਕਰਨ ਨਾਲ 70,000 ਤੋਂ ਵਧ ਐੱਚ-4 ਵੀਜ਼ਾ ਧਾਰਕ ਪ੍ਰਭਾਵਿਤ ਹੋਣਗੇ, ਜਿਨ੍ਹਾਂ ਕੋਲ ਵਰਕ ਪਰਮਿਟ ਹੈ। ਇੱਥੇ ਦੱਸ ਦੇਈਏ ਕਿ ਐੱਚ-4 ਵੀਜ਼ਾ, ਐੱਚ-1ਬੀ ਵੀਜ਼ਾ ਧਾਰਕ ਦੇ ਜੀਵਨ ਸਾਥੀ ਨੂੰ ਜਾਰੀ ਕੀਤਾ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਉਚ ਹੁਨਰ ਵਾਲੇ ਭਾਰਤੀ ਪੇਸ਼ੇਵਰ ਸ਼ਾਮਲ ਹਨ। ਉਨ੍ਹਾਂ ਨੂੰ ਵਰਕ ਪਰਮਿਟ ਓਬਾਮਾ ਪ੍ਰਸ਼ਾਸਨ ਦੇ ਕਾਰਜਕਾਲ ਵਿਚ ਜਾਰੀ ਵਿਸ਼ੇਸ਼ ਹੁਕਮ ਜ਼ਰੀਏ ਮਿਲਿਆ ਸੀ। ਇਸ ਵਿਵਸਥਾ ਦਾ ਸਭ ਤੋਂ ਵਧ ਫਾਇਦਾ ਭਾਰਤੀ-ਅਮਰੀਕੀਆਂ ਨੂੰ ਮਿਲਿਆ ਸੀ।