Gym ਟ੍ਰੇਨਰ ਹੈ ਇਹ ਕੁੱਤਾ, ਮਾਲਕ ਨੂੰ ਕਰਵਾਉਂਦੈ ਐਕਸਰਸਾਈਜ਼ (ਵੀਡੀਓ)

03/14/2020 12:27:45 AM

ਵਾਸ਼ਿੰਗਟਨ-ਹੀਰੋ ਵਰਗੀ ਬਾਡੀ ਤਾਂ ਹਰ ਕੋਈ ਬਣਾਉਣਾ ਚਾਹੁੰਦੇ ਪਰ ਉਨ੍ਹਾਂ ਜਿੰਨੀ ਮਿਹਨਤ ਅਤੇ ਜਿਮ 'ਚ ਪਸੀਨਾ ਵਹਾਉਣ ਦੇ ਨਾਂ 'ਤੇ ਲੋਕਾਂ ਨੂੰ ਚੱਕਰ ਆਉਣ ਲੱਗਦੇ ਹਨ। ਅਜਿਹੇ 'ਚ ਕਈ ਕਹਿੰਦੇ ਹਨ ਕਿ ਸਮਾਂ ਨਹੀਂ ਹੈ ਤਾਂ ਕਈ ਕਹਿੰਦੇ ਹਨ ਕਿ ਪਾਰਟਨਰ ਜੇਕਰ ਮਿਲ ਜਾਵੇ ਤਾਂ ਬਾਡੀ ਬਣਾਉਣਾ ਕਿਹੜਾ ਮੁਸ਼ਕਲ ਕੰਮ ਹੈ। ਜ਼ਰੂਰੀ ਨਹੀਂ ਹੈ ਕਿ ਜਿਮ 'ਚ ਤੁਹਾਡਾ ਸਾਥ ਦੇਣ ਲਈ ਦੋਸਤ ਹੋਵੇ, ਤੁਸੀਂ ਕੁੱਤੇ ਨੂੰ ਵੀ ਐਕਸਰਸਾਈਜ਼ 'ਚ ਆਪਣਾ ਪਾਰਟਨਰ ਬਣਾ ਸਕਦੇ ਹੋ।

PunjabKesari

ਇਸ ਪਾਰਟਨਰਸ਼ਿਪ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਕੁੱਤਾ ਆਪਣਾ ਮਾਲਕ ਨੂੰ ਕੰਪਨੀ ਦਿੰਦਾ ਹੈ।

PunjabKesari

ਸਿਰਫ 42 ਸੈਕਿੰਡ ਦੀ ਇਹ ਵੀਡੀਓ ਕਲਿੱਪ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਜਿਸ 'ਚ ਇਕ ਵਿਅਕਤੀ ਨਾਲ ਐਕਸਰਸਾਈਜ਼ ਕਰਨ 'ਚ ਉਸ ਦਾ ਕੁੱਤਾ ਮਦਦ ਕਰਦਾ ਹੈ। ਜਦ ਉਹ ਕੁਝ ਕ੍ਰੰਚੇਸ (crunches) ਕਰਦਾ ਹੈ ਤਾਂ ਇਹ ਆਦਮੀ ਕੋਲ ਬੈਠ ਜਾਂਦਾ ਹੈ। ਜਦ ਉਹ ਡੰਡ ਲਗਾਉਂਦਾ ਹੈ ਤਾਂ ਇਹ ਕੁੱਤਾ ਉਸ ਦੇ ਉੱਤੇ ਬੈਠ ਜਾਂਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ ਕਿ ਇਸ ਤੋਂ ਵਧੀਆ ਟ੍ਰੇਨਿੰਗ ਪਾਰਟਨਰ ਨਹੀਂ ਹੋ ਸਕਦਾ ਹੈ।

ਇਸ ਵੀਡੀਓ ਨੂੰ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਸੀ। ਪੋਸਟ 'ਚ ਦੱਸਿਆ ਗਿਆ ਸੀ ਕਿ ਕੁੱਤੇ ਦਾ ਨਾਂ ਮੈਗ੍ਰਸ (Magnus)ਹੈ ਅਤੇ ਇਹ ਸਰਟੀਫਾਈਡ ਥੈਰੇਪੀ ਕੁੱਤਾ ਹੈ। ਇਸ ਵੀਡੀਓ ਕਲਿੱਪ ਨੂੰ ਹੁਣ ਤਕ 72 ਲੱਖ ਲਾਈਕਸ ਮਿਲ ਚੁੱਕੇ ਹਨ ਤੇ ਟਵਿੱਟਰ 'ਤੇ ਇਸ ਵੀਡੀਓ ਨੂੰ 73 ਲੱਖ ਤੋਂ ਵਧੇਰੇ ਲੋਕ ਦੇਖ ਚੁੱਕੇ ਹਨ। ਇਸ ਤੋਂ ਇਲਾਵਾ 3 ਲੱਖ ਤੋਂ ਵਧੇਰੇ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਅਤੇ 82 ਹਜ਼ਾਰ ਤੋਂ ਵਧੇਰੇ ਲੋਕ ਇਸ ਵੀਡੀਓ 'ਤੇ ਚਰਚਾ ਕਰ ਰਹੇ ਹਨ।

PunjabKesari


Karan Kumar

Content Editor

Related News