ਕੋਰੋਨਾ ਨਾਲ ਲੜਣ ਵਿਚ ਮਦਦ ਲਈ ਗੁਟੇਰਸ ਦਾ ਭਾਰਤ ਨੂੰ ਸਲਾਮ

04/18/2020 7:02:43 PM

ਸੰਯੁਕਤ ਰਾਸ਼ਟਰ (ਏਜੰਸੀ)- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੇ ਭਾਰਤ ਸਣੇ ਉਨ੍ਹਾਂ ਦੇਸ਼ਾਂ ਨੂੰ ਸਲਾਮ ਕੀਤਾ ਹੈ, ਜਿਨ੍ਹਾਂ ਨੇ ਕੋਰੋਨਾ ਨਾਲ ਪ੍ਰਭਾਵਿਤ ਰਾਸ਼ਟਰਾਂ ਨੂੰ ਮਦਦ ਪ੍ਰਦਾਨ ਕੀਤੀ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਹਾਲ ਹੀ ਵਿਚ ਭਾਰਤ ਨੇ ਅਮਰੀਕਾ ਸਣੇ ਕਈ ਹੋਰ ਦੇਸ਼ਾਂ ਨੂੰ ਕੋਰੋਨਾ ਦਾ ਸੰਭਾਵਿਤ ਇਲਾਜ ਮੰਨੀ ਜਾ ਰਹੀ ਮਲੇਰੀਆ ਰੋਕੂ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਦੀ ਸਪਲਾਈ ਕੀਤੀ ਹੈ। ਅਮਰੀਕਾ ਦਾ ਖੁਰਾਕ ਅਤੇ ਜੜੀ-ਬੂਟੀ ਪ੍ਰਸ਼ਾਸਨ (ਐਫ.ਡੀ.ਏ.) ਇਸ ਦਵਾਈ ਦਾ ਨਿਊਯਾਰਕ ਦੇ 1500 ਤੋਂ ਜ਼ਿਆਦਾ ਮਰੀਜ਼ਾਂ 'ਤੇ ਪ੍ਰੀਖਣ ਕਰ ਰਿਹਾ ਹੈ। ਭਾਰਤ ਵਲੋਂ ਇਸ ਦੀ ਬਰਾਮਦ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਦਾ ਫੈਸਲਾ ਲੈਣ ਤੋਂ ਬਾਅਦ ਬੀਤੇ ਕੁਝ ਦਿਨਾਂ ਵਿਚ ਇਸ ਦਵਾਈ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਸੰਯੁਕਤ ਰਾਸ਼ਟਰ (ਯੂ.ਐਨ.) ਜਨਰਲ ਸਕੱਤਰ ਐਂਟੋਨੀਓ ਗੁਟੇਰਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਾਇਰਸ ਖਿਲਾਫ ਇਸ ਜੰਗ ਵਿਚ ਜਨਰਲ ਸਕੱਤਰ ਨੇ ਇਕਜੁੱਟਤਾ ਦਾ ਸੱਦਾ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਜੋ ਵੀ ਦੇਸ਼ ਹੋਰ ਦੇਸ਼ਾਂ ਦੀ ਮਦਦ ਕਰਨ ਦੀ ਸਥਿਤੀ ਵਿਚ ਹਨ। ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ। ਅਸੀਂ ਭਾਰਤ ਸਣੇ ਉਨ੍ਹਾਂ ਦੇਸ਼ਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਅਜਿਹਾ ਕੀਤਾ ਹੈ।
ਦੁਜਾਰਿਕ ਨੇ ਕੋਰੋਨਾ ਮਹਾਂਮਾਰੀ ਵਿਚਾਲੇ ਭਾਰਤ ਵਲੋਂ ਹੋਰ ਦੇਸ਼ਾਂ ਨੂੰ ਭੇਜੀ ਜਾ ਰਹੀ ਦਵਾਈ ਅਤੇ ਹੋਰ ਸਮੱਗਰੀਆਂ ਨਾਲ ਜੁੜੇ ਸਵਾਲ ਦੇ ਜਵਾਬ ਵਿਚ ਇਹ ਗੱਲ ਆਖੀ। ਭਾਰਤ ਕੋਰੋਨਾ ਨਾਲ ਪ੍ਰਭਾਵਿਤ 55 ਦੇਸ਼ਾਂ ਨੂੰ ਸਹਾਇਤਾ ਅਤੇ ਵਣਜ ਆਧਾਰ 'ਤੇ ਹਾਈਡਰੋਕਸੀਕਲੋਰੋਕਵਿਨ ਦੀ ਸਪਲਾਈ ਕਰਨ ਦੀ ਪ੍ਰਕਿਰਿਆ ਵਿਚ ਲੱਗਾ ਹੋਇਆ ਹੈ। ਭਾਰਤ ਨੇ ਅਜੇ ਤੱਕ ਅਮਰੀਕਾ, ਸੇਸ਼ੇਲਸ ਅਤੇ ਮਾਰੀਸ਼ਸ ਨੂੰ ਇਹ ਦਵਾਈ ਭੇਜੀ ਹੈ। ਇਸ ਤੋਂ ਇਲਾਵਾ ਅਫਗਾਨਿਸਤਾਨ, ਭੂਟਾਨ, ਬੰਗਲਾਦੇਸ਼, ਨੇਪਾਲ, ਮਾਲਦੀਵ, ਸ਼੍ਰੀਲੰਕਾ ਅਤੇ ਮਿਆਂਮਾਰ ਨੂੰ ਇਹ ਦਵਾਈ ਭੇਜੀ ਜਾ ਰਹੀ ਹੈ।

ਰੂਸ ਕੋਰੋਨਾ ਮਹਾਂਮਾਰੀ 'ਤੇ ਇਕ ਪ੍ਰਸਤਾਵ ਲਈ ਸੰਯੁਕਤ ਰਾਸ਼ਟਰ ਮਹਾਸਭਾ ਦੀ ਮਨਜ਼ੂਰੀ ਹਾਸਲ ਕਰਨ ਦੀ ਫਿਰ ਤੋਂ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਰ ਉਸ ਨੇ ਸੁਰੱਖਿਆ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਲਗਾਏ ਗਏ ਇਕ ਪਾਸੇ ਦੀਆਂ ਪਾਬੰਦੀਆਂ ਹਟਾਉਣ ਦੀ ਮੰਗ ਛੱਡ ਦਿੱਤੀ ਹੈ ਪਰ ਪ੍ਰੋਟੈਕਸ਼ਨਿਸਟ ਰਵੱਈਏ ਨੂੰ ਖਤਮ ਕਰਨ ਦੀ ਮੰਗ 'ਤੇ ਉਹ ਅਜੇ ਵੀ ਅੜਿਆ ਹੋਇਆ ਹੈ। 193 ਮੈਂਬਰੀ ਵਿਸ਼ਵ ਕੈਬਨਿਟ ਨੂੰ ਬੁੱਧਵਾਰ ਦੁਪਹਿਰ ਤੱਕ ਰੂਸ ਦੇ ਸੰਸ਼ੋਧਿਤ ਡਰਾਫਟ 'ਤੇ ਵਿਚਾਰ ਕਰਨਾ ਹੈ, ਜਿਸ ਵਿਚ ਕੋਰੋਨਾ ਰਾਹੀਂ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੰਯੁਕਤ ਰਾਸ਼ਟਰ ਦੀ ਇਕਜੁੱਟਤਾ ਦੇ ਐਲਾਨ ਦੀ ਅਪੀਲ ਕੀਤੀ ਗਈ ਹੈ।


Sunny Mehra

Content Editor

Related News