ਇਸ ਦੇਸ਼ 'ਚ 4 ਮਹੀਨਿਆਂ ਤਕ ਮਨਾਇਆ ਗਿਆ 'ਬਾਬੇ ਨਾਨਕ' ਦਾ ਪ੍ਰਕਾਸ਼ ਪੁਰਬ (ਤਸਵੀਰਾਂ)

11/25/2019 12:01:33 PM

ਜੋਹਾਨਸਬਰਗ— ਦੇਸ਼-ਵਿਦੇਸ਼ 'ਚ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਦੱਖਣੀ ਅਫਰੀਕਾ ਦੇ ਜੋਹਾਨਸਬਰਗ 'ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਚਾਰ ਮਹੀਨੇ ਲੰਬੇ ਸਮਾਗਮ ਨੂੰ ਬੀਤੇ ਦਿਨ ਸੰਪੰਨ ਕੀਤਾ ਗਿਆ। ਜੋਹਾਨਸਬਰਗ 'ਚ ਜੁਲਾਈ ਮਹੀਨੇ ਇਸ ਦੀ ਸ਼ੁਰੂਆਤ ਜ਼ਰੂਰਤਮੰਦਾਂ ਨੂੰ ਕੰਬਲ ਵੰਡ ਕੇ ਕੀਤੀ ਗਈ, ਜਿਸ ਦੇ ਬਾਅਦ ਖਾਣੇ ਦੇ ਪੈਕਟ ਵੀ ਵੰਡੇ ਗਏ।

ਜੋਹਾਨਸਬਰਗ ਗੁਰਦੁਆਰਾ ਸਾਹਿਬ ਦੇ ਉਪ ਪ੍ਰਧਾਨ ਬਲਵਿੰਦਰ ਕਾਲਰਾ ਨੇ ਕਿਹਾ,''ਇਹ ਦੱਖਣੀ ਅਫਰੀਕਾ 'ਚ ਸਿੱਖ ਧਰਮ ਦੇ ਸੰਦੇਸ਼ ਅਤੇ ਹੋਰ ਭਾਈਚਾਰਿਆਂ ਤਕ ਸਾਡੀ ਪਛਾਣ ਪੁੱਜਣ ਦਾ ਤਰੀਕਾ ਸੀ। ਕਈ ਸਥਾਨਕ ਲੋਕ ਨਿਯਮਤ ਰੂਪ ਨਾਲ ਸਫਾਈ ਕਰਨ, ਲੰਗਰ ਬਣਵਾਉਣ ਅਤੇ ਸੇਵਾ ਦੇ ਹੋਰ ਕਾਰਜ ਕਰਨ ਗੁਰਦੁਆਰੇ ਆਉਂਦੇ ਹਨ।'' ਭਾਰਤ 'ਚ ਦੱਖਣੀ ਅਫਰੀਕਾ ਦੇ ਹਾਈ ਕਮਿਸ਼ਨਰ ਜੈਦੀਪ ਸਰਕਾਰ ਨੇ ਸਿੱਖ ਭਾਈਚਾਰੇ ਦੀ ਸਿਫਤ ਕੀਤੀ, ਜਿਸ 'ਚ ਵਿਸ਼ੇਸ਼ ਰੂਪ ਨਾਲ ਭਾਰਤੀ ਪ੍ਰਵਾਸੀ ਅਤੇ ਸਿੱਖ ਸ਼ਾਮਲ ਹਨ।

ਉਨ੍ਹਾਂ ਕਿਹਾ,''ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਤੁਹਾਨੂੰ ਸਾਧਾਰਣ ਅਤੇ ਅਧਿਆਤਮਕ ਜੀਵਨ ਜਿਊਣਾ ਚਾਹੀਦਾ ਹੈ ਪਰ ਸੰਨਿਆਸੀ ਨਾ ਬਣੋ, ਮਹੰਤ ਨਾ ਬਣੋ।'' ਜੈਦੀਪ ਸਰਕਾਰ ਨੇ ਸਿੱਖਾਂ ਦੀ ਬਹਾਦਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ 'ਚ ਕੋਈ ਹੈਰਾਨੀ ਨਹੀਂ ਹੈ ਕਿ ਇੰਨੇ ਬਹਾਦਰੀ ਯੋਧੇ ਇਸ ਭਾਈਚਾਰੇ 'ਚੋਂ ਹਨ।

ਕਾਲਰਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸ਼ੁਰੂ ਕੀਤੀ ਗਈਆਂ ਯੋਜਨਾਵਾਂ ਨੂੰ ਗੁਰਦੁਆਰਾ ਸਾਹਿਬ 'ਚ ਜਾਰੀ ਰਹਿਣਗੀਆਂ।