ਸਿਡਨੀ ਦੀ ਸੰਸਦ ''ਚ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

11/28/2020 5:20:04 PM

ਸਿਡਨੀ, (ਸਨੀ ਚਾਂਦਪੁਰੀ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਬੀਤੇ ਦਿਨੀਂ ਸਿਡਨੀ ਦੇ ਪਾਰਲੀਮੈਂਟ ਹਾਊਸ ਵਿਚ ਮਨਾਇਆ ਗਿਆ । 

ਸਵਾਮੀ ਵਿਵੇਕਾਨੰਦ ਕਲਚਰਲ ਸੈਂਟਰ (ਐੱਸ. ਵੀ. ਸੀ. ਸੀ.), ਭਾਰਤ ਦੇ ਕੌਂਸਲੇਟ ਜਨਰਲ ਆਫ਼ ਇੰਡੀਆ (ਸੀਜੀਆਈ) ਵੱਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੋਰੋਨਾ ਕਾਰਨ ਲਾਗੂ ਨਿਯਮਾਂ ਅਤੇ ਪਾਬੰਦੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਮਨਾਇਆ ਗਿਆ । ਐੱਨ. ਐੱਸ. ਡਬਲਿਊ ਸਰਕਾਰ ਵਲੋਂ ਸੰਸਦ ਵਿਚ ਏ. ਆਈ. ਐੱਸ. ਸੀ. ਐੱਸ. ਦੇ ਸਹਿਯੋਗ ਨਾਲ ਗੁਰਪੁਰਬ ਮਨਾਇਆ ਗਿਆ ।

551ਵੇਂ ਪ੍ਰਕਾਸ਼ ਪੁਰਬ ਮਨਾਉਣ ਸੰਬੰਧੀ ਐੱਨ. ਐੱਸ. ਡਬਲਿਊ ਸਰਕਾਰ ਦੇ ਸਮੂਹ ਪਤਵੰਤੇ ਅਤੇ ਸਰਕਾਰੀ ਅਧਿਕਾਰੀ, ਸਿਡਨੀ ਭਾਰਤ ਦੇ ਕੌਂਸਲ ਜਨਰਲ, ਸਿਡਨੀ ਮੌਜੂਦ ਸਨ ਅਤੇ ਸਮੂਹ ਪਾਰਲੀਮੈਂਟ ਵਿਚ ਇਸ ਸਮਾਰੋਹ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਅਮਰ ਸਿੰਘ ਖਾਲਸਾ ਨੇ ਸਮੁੱਚੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ਪੁਰਬ ਦੀ ਵਧਾਈਦਿੰਦਿਆਂ ਕਿਹਾ ਕਿ ਸਮੁੱਚੀ ਸਿੱਖ ਸੰਗਤ ਨੂੰ ਪਹਿਲੀ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਅਤੇ ਉਨ੍ਹਾਂ ਐੱਨ. ਐੱਸ. ਡਬਲਿਊ. ਦੇ ਸਮੁੱਚੇ ਪਾਰਲੀਮੈਂਟ ਮੈਂਬਰਾਂ ਦਾ ਧੰਨਵਾਦ ਕਰਦਿਆਂ ਐੱਨ. ਐੱਸ. ਡਬਲਿਊ. ਦੇ ਸਰਕਾਰੀ ਨੁਮਾਇੰਦਿਆਂ ਨੂੰ ਵਧਾਈ ਦਿੱਤੀ । ਇਸ ਮੌਕੇ ਅਮਰ ਸਿੰਘ, ਜਸਬੀਰ ਸਿੰਘ, ਚਰਨਜੀਤ ਸਿੰਘ, ਬਰਿੰਦਰ ਸਿੰਘ, ਡਾ ਜਿਓਫ ਲੀ ਮਲਟੀਕਲਚਰਲ ਅਤੇ ਸਪੋਰਟ ਮਨਿਸਟਰ, ਮਿਲੇਨ ਗਿਬਨਸ ਐਮ ਪੀ, ਜੋਦੀ ਮਿਕੇਅ ਆਪੋਜੀਸ਼ਨ ਲੀਡਰ, ਨਾਥਨ ਹੈਗਰਟੀ ਕੌਂਸਲਰ, ਕਰਨ ਪੇਂਸੇਨਬੇਨ ਕੌਂਸਲਰ ਆਦਿ ਮੌਜੂਦ ਸਨ ।


Lalita Mam

Content Editor

Related News