ਗੁਰੂ ਨਾਨਕ ਯੂਨੀਵਰਸਲ ਸੇਵਾ ਯੂਕੇ ਵੱਲੋਂ ਬਿੰਦੂ ਮਠਾੜੂ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ

08/28/2019 6:29:15 PM

ਲੰਡਨ (ਮਨਦੀਪ ਖੁਰਮੀ)— "ਗ਼ਜ਼ਲ ਰਾਂਹੀਂ ਆਪਣੇ ਵਿਚਾਰਾਂ ਨੂੰ ਪਾਠਕ ਦੀ ਝੋਲੀ ਪਾਉਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ ਪਰ ਬਿੰਦੂ ਮਠਾੜੂ ਨੇ ਆਪਣੇ ਗ਼ਜ਼ਲ ਸੰਗ੍ਰਹਿ ਸੁਰ ਇਲਾਹੀ ਰਾਹੀਂ ਸਫ਼ਲ ਕੋਸ਼ਿਸ਼ ਕੀਤੀ ਹੈ। ਇਸ ਵਡਮੁੱਲੀ ਤੇ ਰੂਹ ਨਾਲ ਤਿਆਰ ਕੀਤੀ ਗਈ ਕਿਰਤ ਲਈ ਬਿੰਦੂ ਮਠਾੜੂ ਵਧਾਈ ਦੀ ਪਾਤਰ ਹੈ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਯੂਨੀਵਰਸਲ ਸੇਵਾ ਯੂਕੇ ਦੇ ਮੁੱਖ ਸੇਵਾਦਾਰ ਤੇ ਸ਼ਾਇਰ ਡਾ: ਤਾਰਾ ਸਿੰਘ ਆਲਮ ਨੇ ਕੀਤਾ। ਉਹਨਾਂ ਕਿਹਾ ਕਿ ਸਾਹਿਤਕ ਖੇਤਰ ਵਿੱਚ ਔਰਤਾਂ ਦੀ ਸ਼ਮੂਲੀਅਤ ਦੀ ਦਾਦ ਦੇਣੀ ਬਣਦੀ ਹੈ। ਆਪਣੇ ਮਨੋਭਾਵਾਂ ਨੂੰ ਵਰਕਿਆਂ ਦੀ ਹਿੱਕ 'ਤੇ ਉਤਾਰ ਕੇ ਪੇਸ਼ ਕਰਨਾ ਵੀ ਦਲੇਰੀ ਭਰਿਆ ਕਾਰਜ ਹੈ।

ਇਸ ਸਮੇਂ "ਸੁਰ ਇਲਾਹੀ" ਨੂੰ ਲੋਕ ਅਰਪਣ ਕਰਨ ਦੀ ਰਸਮ ਪੰਜਾਬੀ ਸਾਹਿਤ ਕਲਾ ਕੇਂਦਰ ਦੀ ਪ੍ਰਧਾਨ ਸ੍ਰੀਮਤੀ ਕੁਲਵੰਤ ਕੌਰ ਢਿੱਲੋਂ ਵੱਲੋਂ ਕੀਤੀ ਗਈ। ਉਹਨਾਂ ਆਪਣੇ ਸੰਬੋਧਨ ਦੌਰਾਨ ਬਿੰਦੂ ਮਠਾੜੂ ਦੀ ਲਿਖਣ ਸ਼ੈਲੀ ਦੀ ਪ੍ਰਸੰਸਾ ਕਰਦਿਆਂ ਆਪਣੀ ਸੰਸਥਾ ਵੱਲੋਂ ਹਾਰਦਿਕ ਵਧਾਈ ਪੇਸ਼ ਕੀਤੀ। ਇਸ ਸਮੇਂ ਸ੍ਰੀਮਤੀ ਅਮਰਜੀਤ ਕੌਰ ਆਲਮ, ਸਿੰਮੀ ਢਿੱਲੋਂ, ਗੁਰਪ੍ਰੀਤ ਕੌਰ, ਚੈਜ ਚਾਹਲ ਸਮੇਤ ਹੋਰ ਵੀ ਸਾਹਿਤ ਪ੍ਰੇਮੀ ਹਾਜ਼ਰ ਸਨ।

Baljit Singh

This news is Content Editor Baljit Singh