ਕੈਨੇਡਾ 'ਚ ਬਾਬੇ ਨਾਨਕ ਦੇ ਨਾਂ 'ਤੇ ਬਣੀ 'ਗੁਰੂ ਨਾਨਕ ਸਟਰੀਟ' ਦਾ ਉਦਘਾਟਨ

11/26/2019 10:51:36 AM

ਟੋਰਾਂਟੋ, (ਏਜੰਸੀ)— ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇਕ ਰੋਡ ਦਾ ਨਾਂ ਬਦਲ ਕੇ 'ਗੁਰੂ ਨਾਨਕ ਸਟਰੀਟ' ਰੱਖਿਆ ਗਿਆ ਹੈ। ਬੀਤੇ ਦਿਨ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿੱਖ ਭਾਈਚਾਰੇ ਦੀਆਂ ਉੱਚ ਸ਼ਖਸੀਅਤਾਂ ਸਣੇ ਬਰੈਂਪਟਨ ਦੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਪੁੱਜੇ।

PunjabKesari

ਉਨ੍ਹਾਂ ਬਰੈਂਪਟਨ ਦੇ ਪੀਟਰ-ਰੌਬਰਟਸਨ ਤੇ ਡਿਕਸੀ ਰੋਡ ਨੇੜੇ ਗੁਰਦੁਆਰਾ 'ਗੁਰੂ ਨਾਨਕ ਮਿਸ਼ਨ ਸੈਂਟਰ' ਕੋਲੋਂ ਲੰਘਦਾ ਪੀਟਰ-ਰੌਬਰਟਸਨ ਰੋਡ ਦਾ ਗ੍ਰੇਟ ਲੇਕ ਰੋਡ ਤੱਕ ਦਾ ਇਕ ਟੋਟਾ 'ਗੁਰੂ ਨਾਨਕ ਸਟਰੀਟ' ਰੱਖਣ ਦੀ ਤਜਵੀਜ਼ ਪੇਸ਼ ਕੀਤੀ ਸੀ। ਬਰੈਂਪਟਨ ਕੌਂਸਲ ਦੀ ਮਨਜ਼ੂਰੀ ਮਿਲਣ ਮਗਰੋਂ ਇਸ ਸੜਕ ਦਾ ਨਾਂ ਬਦਲ ਦਿੱਤਾ ਗਿਆ।
PunjabKesari

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਸੜਕ ਦਾ ਨਾਂ ਬਦਲਣਾ ਬਹੁਤ ਖਾਸ ਗੱਲ ਹੈ। ਰੀਜ਼ਨ ਆਫ਼ ਪੀਲਜ਼ ਸਟਰੀਟ ਨੋਮਿੰਗ ਕਮੇਟੀ ਵਲੋਂ ਬਕਾਇਦਾ ਮਨਜ਼ੂਰੀ ਮਿਲਣ 'ਤੇ ਇਕ ਪ੍ਰਕਿਰਿਆ ਤਹਿਤ ਇਸ ਸੜਕ ਦਾ ਨਾਂ ਬਦਲਿਆ ਗਿਆ। ਸਿੱਖ ਧਰਮ ਵਿਚ 5 ਅਤੇ 13 ਦੀ ਮਹੱਤਤਾ ਅਨੁਸਾਰ ਗੁਰਦੁਆਰਾ ਸਾਹਿਬ ਦਾ ਐਡਰੈੱਸ ਵੀ 585 ਪੀਟਰ-ਰੌਬਰਟਸਨ ਤੋਂ ਬਦਲ ਕੇ '13 ਗੁਰੂ ਨਾਨਕ ਸਟਰੀਟ' ਰੱਖਿਆ ਗਿਆ ਹੈ।
ਇਸ ਸਮਾਗਮ ਦੌਰਾਨ ਪੀਲ ਪੁਲਸ ਤੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਰੂਬੀ ਸਹੋਤਾ, ਐੱਮ. ਪੀ. ਪੀ. ਗੁਰਰਤਨ ਸਿੰਘ, ਗੁਰਦੁਆਰਾ ਸਿੱਖ ਸੰਗਤ ਦੇ ਕਮੇਟੀ ਮੈਂਬਰ ਬਲਕਰਨਜੀਤ ਸਿੰਘ ਗਿੱਲ ਵੀ ਸ਼ਾਮਲ ਹੋਏ।


Related News