ਪੰਥਕ ਪ੍ਰਸਿੱਧ ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦਾ ਨਵਾਂ ਧਾਰਮਿਕ ਗੀਤ ''ਖਾਲਸਾ'' ਸੰਗਤ ਦੇ ਸਨਮੁੱਖ

04/13/2024 6:37:48 PM

ਰੋਮ (ਕੈਂਥ)- ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸਿੱਖ ਕੌਮ ਦੇ ਪ੍ਰਸਿੱਧ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦੇ ਢਾਡੀ ਜਥੇ ਦਾ ਨਵਾਂ ਧਾਰਮਿਕ ਟਰੈਕ 'ਖਾਲਸਾ' ਇਟਲੀ ਵਿਖੇ ਸੰਗਤ ਦੇ ਸਨਮੁੱਖ ਕੀਤਾ ਗਿਆ। ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦਾ ਜਥਾ ਪ੍ਰਚਾਰ ਲਈ ਅੱਜ-ਕੱਲ ਯੂਰਪ ਫੇਰੀ 'ਤੇ ਇਟਲੀ ਪਹੁੰਚਿਆ ਹੋਇਆ ਹੈ। ਇਸ ਜਥੇ ਦਾ ਇਹ ਨਵਾਂ ਧਾਰਮਿਕ ਸ਼ਬਦ "ਖਾਲਸਾ" ਇਟਲੀ ਦੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਲੋਨੀਗੋ ਵਿਖੇ ਸੰਗਤ ਦੇ ਸਨਮੁੱਖ ਕੀਤਾ ਗਿਆ।

ਇਹ ਵੀ ਪੜ੍ਹੋ: ਸਿਡਨੀ ਦੇ ਸ਼ਾਪਿੰਗ ਸੈਂਟਰ 'ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, 6 ਲੋਕਾਂ ਦੀ ਮੌਤ, ਸ਼ੱਕੀ ਵੀ ਹਲਾਕ

ਇਸ ਨਵੇਂ ਧਰਮਿਕ ਗੀਤ ਨੂੰ ਪ੍ਰਸਿੱਧ ਢਾਡੀ ਤੇ ਕਵੀਸ਼ਰ ਭਾਈ ਸੱਤਪਾਲ ਸਿੰਘ ਗਰਚਾ (ਜਿਹੜੇ ਯੂਰਪ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਾਣੇ ਜਾਂਦੇ ਹਨ)ਵਿਆਨਾ ਆਸਟਰੀਆ ਵਾਲਿਆਂ ਨੇ ਲਿਖਿਆ ਹੈ। ਰਿਲੀਜ਼ ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਨੇ ਦੱਸਿਆ ਕਿ ਨਵੇਂ ਧਾਰਮਿਕ ਗੀਤ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸੇ ਦੀ ਸਿਫਤ-ਸਲਾਹ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬ੍ਰਿਟੇਨ 'ਚ 5 ਭਾਰਤੀਆਂ ਨੂੰ 122 ਸਾਲ ਦੀ ਜੇਲ੍ਹ, ਭਾਰਤੀ ਨੌਜਵਾਨ ਦਾ ਹੀ ਕੀਤਾ ਸੀ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry