ਬ੍ਰਿਸਬੇਨ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ ''ਚ ਗੁਰਮਤਿ ਸਮਾਗਮ ਆਯੋਜਿਤ

07/03/2022 3:19:50 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਬ੍ਰਿਸਬੇਨ ਵਿਖੇ ਗੁਰੂ ਨਾਨਕ ਵੈੱਲਫੇਅਰ ਸੁਸਾਇਟੀ ਵੱਲੋ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਜੂਨ 1984 ਦੇ ਸਮੂਹ ਸ਼ਹੀਦ ਸਿੰਘ, ਸਿੰਘਣੀਆਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ।ਸੰਗਤ ਰੂਪ ਵਿੱਚ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕੀਤੇ ਗਿਆ। ਬੁਲਾਰਿਆਂ ਵਿੱਚ ਗਿਆਨੀ ਕੰਵਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਨੇ ਜੂਨ 1984 ਦੇ ਸੰਬੰਧ ‘ਚ ਕਥਾ ਵਿਚਾਰ ਰਾਹੀਂ ਸੰਗਤ ਨੂੰ ਦੱਸਿਆ ਕਿ ਜੂਨ 1984 ਸਿੱਖ ਕੌਮ ਲਈ ਕਦੇ ਨਾਂ ਭੁੱਲਣਯੋਗ ਦੁਖਾਂਤ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ: ਸਿਡਨੀ 'ਚ ਭਾਰੀ ਮੀਂਹ ਕਾਰਨ ਆਇਆ ਹੜ੍ਹ, ਲੋਕਾਂ ਨੂੰ ਘਰ ਛੱਡਣ ਦੇ ਨਿਰਦੇਸ਼

ਅਖੰਡ ਕੀਰਤਨ ਜੱਥੇ ਵੱਲੋਂ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਗਿਆ।ਗਿਆਨੀ ਕੁਲਦੀਪ ਸਿੰਘ ਜੀ ਵੱਲੋਂ ਜੂਨ ਚੁਰਾਸੀ ਦੇ ਘੱਲੂਘਾਰੇ ਬਾਰੇ ਸੰਖੇਪ ਵਿਚਾਰ ਕੀਤੀ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਪ੍ਰੇਰਿਆ। ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਉਪਰੰਤ ਦਿਲਜੀਤ ਸਿੰਘ ਬਿੱਟੂ ਦੀ ਲਿਖੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ” ਲੋਕ ਅਰਪਣ ਕੀਤੀ ਗਈ।ਵਿਸ਼ੇਸ਼ ਤੌਰ 'ਤੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।ਸਮਾਗਮ 'ਚ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਹਾਜਰੀ ਭਰੀ ਗਈ। ਸਰਦਾਰ ਗੁਰਜਿੰਦਰ ਸਿੰਘ ਜੀ ਵੱਲੋਂ ਸਟੇਜ ਸੈਕਟਰੀ ਦੀ ਸੇਵਾ ਬਹੁਤ ਬਾਖੂਬੀ ਨਾਲ ਨਿਭਾਈ ਗਈ।


Vandana

Content Editor

Related News