ਇਟਲੀ ''ਚ ''ਗੁਰਦੁਆਰਾ ਪ੍ਰਬੰਧਕ ਕਮੇਟੀ'' ਵੱਲੋਂ ਲੱਗੇਗਾ ਦਸਤਾਰ ਸਿਖਲਾਈ ਕੈਂਪ

02/15/2018 8:59:52 AM

ਮਿਲਾਨ, (ਸਾਬੀ ਚੀਨੀਆ)— ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸਿੱਖਾਂ ਨੂੰ ਬਖਸ਼ ਕੀਤੀ ਦਸਤਾਰ ਦਾ ਕੋਈ ਦੇਣ ਨਹੀਂ ਦੇ ਸਕਦਾ ਪਰ ਸਿੱਖੀ ਨੂੰ ਪਿਆਰ ਕਰਨ ਵਾਲੇ ਸਿੱਖੀ ਦੀ ਚੜ੍ਹਦੀ ਕਲਾ ਲਈ ਸਮੇਂ-ਸਮੇਂ ਸਿਰ ਯੋਗ ਉਪਰਾਲੇ ਜ਼ਰੂਰ ਕਰਦੇ ਰਹਿੰਦੇ ਹਨ। ਅਜਿਹਾ ਹੀ ਇਕ ਚੰਗਾ ਉਪਰਾਲਾ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸਨਜੁਵਾਨੀ ਕਰੋਚੇ (ਇਟਲੀ) ਦੀ ਪ੍ਰਬੰਧਕ ਕਮੇਟੀ ਵੱਲੋਂ 18, 25 ਮਾਰਚ ਅਤੇ 1 ਅਪ੍ਰੈਲ ਨੂੰ ਦਸਤਾਰ ਸਿਖਲਾਈ ਕੈਂਪ ਰਾਹੀਂ ਕੀਤਾ ਜਾ ਰਿਹਾ ਹੈ।


ਇਸ ਮੌਕੇ ਕੌਮਾਂਤਰੀ ਦਸਤਾਰ ਕੋਚ ਮਨਦੀਪ ਸੈਣੀ ਦਸਤਾਰ ਦੀ ਸਿਖਲਾਈ ਦੇਣਗੇ ਜਦ ਕਿ ਨੌਜਵਾਨਾਂ ਲਈ ਦਸਤਾਰਾਂ ਪ੍ਰਬੰਧਕ ਕਮੇਟੀ ਵੱਲੋਂ ਮੁਫਤ ਦਿੱਤੀਆ ਜਾਣਗੀਆਂ ,ਜਿਸਨੂੰ ਚੰਗਾ ਅਤੇ ਯੋਗ ਉਪਰਾਲਾ ਆਖਿਆ ਜਾ ਸਕਦਾ ਹੈ। ਦਸਤਾਰ ਸਿਖਲਾਈ ਸਬੰਧੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਨਦੀਪ ਸੈਣੀ ਨੇ ਆਖਿਆ ਕਿ ਵਿਦੇਸ਼ਾਂ 'ਚ ਵੱਸਦੇ ਨੌਜਵਾਨਾਂ ਨੂੰ ਦਸਤਾਰਾਂ ਬੰਨ੍ਹਣ ਲਈ ਜਾਗਰੂਕ ਕਰਨਾ ਚਾਹੀਦਾ ਹੈ । ਜੇ ਉਹ ਦਸਤਾਰ ਸਾਂਭਣ 'ਚ ਕਾਮਯਾਬ ਹੋ ਗਏ ਤਾਂ ਸਮਝੋ ਸਿੱਖੀ ਵੀ ਸਾਂਭ ਲਈ ਜਿਸ ਲਈ ਗੁਰੂ ਦੀਆਂ ਪ੍ਰਬੰਧਕਾਂ ਕਮੇਟੀਆਂ ਯੋਗ ਸਹਿਯੋਗ ਦੇ ਸਕਦੀਆਂ ਹਨ।