ਨਿਊਜ਼ੀਲੈਂਡ ’ਚ ਪੰਜਾਬੀ ਭਾਈਚਾਰਾ ਗੁਰਦਾਸ ਮਾਨ ਦੇ ਸਮਾਗਮ ਲਈ ‘ਅੱਖੀਆਂ ਉਡੀਕ’ ਰਿਹਾ ਹੈ : ਹੁੰਦਲ, ਵੜਿੰਗ

08/23/2023 4:48:19 PM

ਆਕਲੈਂਡ (ਸੁਮੀਤ ਭੱਲਾ)– ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਲਾਈਵ ਕੰਸਰਟ 2 ਸਤੰਬਰ, 2023 ਨੂੰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ’ਚ ਹੋਣ ਜਾ ਰਿਹਾ ਹੈ।

ਇਸ ਸਮਾਗਮ ਦੀ ਵਿਸ਼ੇਸ਼ ਜਾਣਕਾਰੀ ਸ਼ੋਅ ਦੇ ਮੁੱਖ ਆਯੋਜਕ ਜੇ. ਕੇ. ਸਟਾਰ ਪ੍ਰੋਡਕਸ਼ਨਜ਼ ਤੋਂ ਕਰਮ ਹੁੰਦਲ ਤੇ ਖ਼ੁਸ਼ ਵੜਿੰਗ ਪ੍ਰੋਡਕਸ਼ਨਜ਼ ਤੋਂ ਖ਼ੁਸ਼ ਵੜਿੰਗ ਨੇ ਸਾਡੇ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਦੇਸ਼ ’ਚ ਇਹ ਗਾਇਕ ਦਾ ਇਕਲੌਤਾ ਸੰਗੀਤ ਸਮਾਗਮ ਦਾ ਪ੍ਰਸਾਰਣ ਹੋਣ ਜਾ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਕੋਨੇ-ਕੋਨੇ ’ਚੋਂ ਪੰਜਾਬੀ ਭਾਈਚਾਰੇ ਦੇ ਲੋਕ ਇਸ ਸਮਾਰੋਹ ’ਚ ਹਿਸਾ ਲੈਣ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)

ਲੋਕਾਂ ਦੇ ਆਪਣੇ ਹਰਮਨ ਪਿਆਰੇ ਗਾਇਕ ਪ੍ਰਤੀ ਪਿਆਰ ਤੇ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਬੇਸਬਰੀ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਤਕ ਕੰਸਰਟ ਦੀਆਂ 70 ਫ਼ੀਸਦੀ ਟਿਕਟਾਂ ਵਿੱਕ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਸਾਡੀ ਟੀਮ ਦੇ ਸਾਰੇ ਮੈਂਬਰ ਸ਼ਨੀਵਾਰ 26 ਅਗਸਤ ਨੂੰ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਤੇ ਸਾਰੇ ਸਪਾਂਨਸਰਾਂ ਦਾ ਧੰਨਵਾਦ ਕਰਨ ਲਈ ਇਕੱਠੇ ਹੋਣ ਜਾ ਰਹੇ ਹਨ, ਜਿਥੇ ਮੁੱਖ ਤੌਰ ’ਤੇ ਸੁਰੱਖਿਆ, ਬੈਠਣ ਦੇ ਪ੍ਰਬੰਧ, ਖਾਣੇ ਦੀਆਂ ਕਿਸਮਾਂ ਵਰਗੇ ਹੋਰ ਵੱਡੇ ਤੇ ਛੋਟੇ ਸਾਰੇ ਕੰਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਟਿਕਟਾਂ ਸਿਰਫ ਇਸ ਹੇਠਾਂ ਦਿੱਤੇ ਲਿੰਕ ’ਤੇ ਉਪਲੱਬਧ ਹਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh