ਦੁਨੀਆ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਬੋਰਡ ਦਾ ''ਪ੍ਰੈਜ਼ੀਡੈਂਟ'' ਬਣਿਆ ਪੰਜਾਬੀ

03/26/2017 11:24:49 AM

ਟੋਰਾਂਟੋ— ਦੁਨੀਆ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਬੋਰਡ ਮੰਨੇ ਜਾਂਦੇ ''ਟੋਰਾਂਟੋ ਰੀਅਲ ਅਸਟੇਟ ਬੋਰਡ'' ਦੇ ''ਪ੍ਰੈਜ਼ੀਡੈਂਟ'' ਅਹੁਦੇ ਲਈ ''ਸੈਂਚੁਰੀ ਟਵੰਟੀ ਵੰਨ ਰੀਆਲਟੀ ਇੰਕ'' ਦੇ ਸੰਚਾਲਕ ਗੁਰਚਰਨ ਸਿੰਘ ਭੌਰਾ ਨੂੰ ਚੁਣਿਆ ਗਿਆ ਹੈ। ਗੁਰਚਰਨ ਸਿੰਘ ਭੌਰ, ਜਿਨ੍ਹਾਂ ਨੂੰ ਰੀਅਲ ਅਸਟੇਟ ਦੀ ਦੁਨੀਆ ''ਚ ਗੈਰੀ ਭੌਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਦੱਸਿਆ ਕਿ ਸੰਨ 1920 ਨੂੰ ਹੋਂਦ ''ਚ ਆਏ ਇਸ ਬੋਰਡ ਨੂੰ ਲਗਭਗ ਇਕ ਸੌ ਸਾਲ (100 ਸਾਲ) ਦਾ ਸਮਾਂ ਹੋ ਗਿਆ ਹੈ ਅਤੇ ਉਹ ਇਸ ਵੱਕਾਰੀ ਅਹੁਦੇ ''ਤੇ ਪਹੁੰਚਣ ਵਾਲਾ ਪਹਿਲਾ ਪੰਜਾਬੀ, ਪਹਿਲਾ ਭਾਰਤੀ ਅਤੇ ਪਹਿਲਾ ਦੱਖਣੀ ਭਾਰਤੀ ਹੈ। ਜਿੱਥੇ ਪਹਿਲਾਂ ਗੋਰਿਆਂ ਕੋਲ ਹੀ ਇਸ ਬੋਰਡ ਦੀ ਕਮਾਨ ਹੁੰਦੀ ਸੀ, ਉੱਥੇ ਹੁਣ ਇਕ ਪੰਜਾਬੀ  50 ਹਜ਼ਾਰ ਮੈਂਬਰਾਂ ਵਾਲੇ ਇਸ ਬੋਰਡ ਦੀ ਅਗਵਾਈ ਕਰੇਗਾ। | ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਭੌਰਾ ਦਾ ਜੰਮਪਲ ਗੁਰਚਰਨ ਭੌਰਾ ਨੇ ਆਪਣੀ ਸੂਝ ਅਤੇ ਸਿਆਣਪ ਨਾਲ ਆਪਣੀ ਰੀਅਲ ਅਸਟੇਟ ਦੀ ਕੰਪਨੀ ''ਸੈਂਚੁਰੀ ਟਵੰਟੀ ਵੰਨ'' ਸ਼ੁਰੂ ਕਰਕੇ ਪਹਿਲਾਂ ਉਸ ਨੂੰ ਇਕ ਮੁਕਾਮ ''ਤੇ ਪਹੁੰਚਇਆ ਅਤੇ ਹੁਣ ਇਸੇ ਮਿਹਨਤ ਸਦਕਾ ਉਸ ਨੇ ਭਾਰਤੀ ਭਾਈਚਾਰੇ ਖਾਸ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

Kulvinder Mahi

This news is News Editor Kulvinder Mahi