ਲੋਕ ਗਾਇਕ ਗੁਰਬਖਸ਼ ਸ਼ੌਂਕੀ ਦਾ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕੀਤਾ ਗਿਆ ਸਨਮਾਨ

08/16/2017 12:12:06 PM

ਇਟਲੀ (ਕੈਂਥ)— ਇਟਲੀ ਆਉਣ ਉਪਰੰਤ ਇਥੋਂ ਦੇ ਸ਼ਹਿਰ ਬ੍ਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਏ ਗਏ ਸਮਾਗਮ ਵਿਚ ਮਸ਼ਹੂਰ ਲੋਕ ਗਾਇਕ ਗੁਰਬਖਸ਼ ਸ਼ੌਂਕੀ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਗੁਰਬਖਸ਼ ਸ਼ੌਂਕੀ ਨੇ ਸਰੋਤਿਆਂ ਨਾਲ ਰੂਬਰੂ ਹੁੰਦੇ ਹੋਏ ਬਹੁਤ ਸਾਰੇ ਸਵਾਲਾਂ ਦੇ ਉੱਤਰ ਦਿੱਤੇ ਅਤੇ ਨਾਲ ਹੀ ਆਪਣੇ ਕਈ ਮਸ਼ਹੂਰ ਗੀਤਾਂ “ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦੈ'', “ਕੋਈ ਹੋਰ ਨਾ ਸੁਣ ਲਏ ਗੱਲ ਤੇਰੀ ਮੇਰੀ ਏ'', “ਕੱਲ ਫੇਰ ਜਦੋਂ ਯਾਦ ਤੇਰੀ ਆਈ ਸੋਹਣਿਆ'' ਆਦਿ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਸਮੇਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਜੀ ਆਇਆ ਨੂੰ ਆਖਿਆ।
ਸਾਬਰ ਅਲੀ ਨੇ ਗੁਰਬਖਸ਼ ਸ਼ੌਂਕੀ ਦੀ ਗਾਇਕੀ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਇਸ ਸਮੇਂ ਬਲਵਿੰਦਰ ਸਿੰਘ ਚਾਹਲ, ਬਿੰਦਰ ਕੋਲੀਆਂਵਾਲਾ, ਰਾਣਾ ਅਠੌਲਾ, ਮਲਕੀਅਤ ਸਿੰਘ ਧਾਲੀਵਾਲ, ਆਦਿ ਹਾਜ਼ਰ ਸਨ।