ਬਾਰੂਦ ਨੇ ਖੋਹ ਲਿਆ ਸੀ ਪੈਰ, ਨਵੇਂ ਕਦਮਾਂ ਨਾਲ ਤੁਰ ਕੇ ਦੁਨੀਆ ਨੂੰ ਉਮੀਦ ਦੇ ਰਿਹਾ ''ਮਾਸੂਮ'' (ਵੀਡੀਓ)

12/07/2021 6:31:38 PM

ਕਾਬੁਲ (ਬਿਊਰੋ): ਬਾਰੂਦੀ ਸੁਰੰਗਾਂ ਦੇ ਢੇਰ 'ਤੇ ਬੈਠਾ ਅਫਗਾਨਿਸਤਾਨ ਮਾਸੂਮ ਬੱਚਿਆਂ ਲਈ ਕਾਲ ਬਣਦਾ ਜਾ ਰਿਹਾ ਹੈ। ਦਹਾਕਿਆਂ ਤੱਕ ਭਿਆਨਕ ਯੁੱਧ ਦਾ ਗਵਾਹ ਰਹੇ ਅਫਗਾਨਿਸਤਾਨ ਵਿਚ ਪਹਿਲਾਂ ਸੋਵੀਅਤ ਫ਼ੌਜ ਅਤੇ ਫਿਰ ਅਮਰੀਕੀ ਫ਼ੌਜ ਨੇ ਬੰਬ ਸੁੱਟੇ। ਤਾਲਿਬਾਨ ਨੇ ਕਈ ਭਿਆਨਕ ਹਮਲੇ ਵੀ ਕੀਤੇ। ਨਤੀਜੇ ਵਜੋਂ, ਵੱਡੀ ਗਿਣਤੀ ਵਿੱਚ ਬਿਨਾਂ ਵਿਸਫੋਟ ਹੋਏ ਕਈ ਬੰਬ ਇਧਰ-ਉਧਰ ਖਿੱਲਰੇ ਪਏ ਹਨ।  ਇਹਨਾਂ ਦੇ ਸ਼ਿਕਾਰ ਅਜਿਹੇ ਬੱਚੇ ਵੀ ਹੋ ਰਹੇ ਹਨ, ਜੋ ਹਾਲੇ ਤੁਰਨਾ ਵੀ ਸਿੱਖ ਰਹੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਬੰਬ ਧਮਾਕੇ 'ਚ ਆਪਣਾ ਇਕ ਪੈਰ ਗੁਆਉਣ ਵਾਲੇ ਮਾਸੂਮ ਬੱਚੇ ਦਾ ਇਹ ਵੀਡੀਓ ਅਫਗਾਨਿਸਤਾਨ ਦਾ ਹੈ। ਇਹ ਵੀਡੀਓ ICRC ਵੱਲੋਂ ਜਾਰੀ ਕੀਤਾ ਗਿਆ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮਾਸੂਮ ਬੱਚੇ ਦਾ ਸੱਜਾ ਪੈਰ ਨਹੀਂ ਹੈ ਅਤੇ ਉਹ ਨਕਲੀ ਪੈਰ ਦੀ ਮਦਦ ਨਾਲ ਤੁਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੱਚੇ ਨੂੰ ਪੈਰਾਂ 'ਤੇ ਚਲਾਉਣ ਦੀ ਡਾਕਟਰਾਂ ਦੀ ਮਿਹਨਤ ਰੰਗ ਲਿਆਈ ਅਤੇ ਉਹ ਡਾਕਟਰਾਂ ਦੀ ਮਦਦ ਤੋਂ ਬਿਨਾਂ ਵਾਕਰ ਰਾਹੀਂ ਤੁਰਨ ਲੱਗ ਪਿਆ।

 

ਲੋਕਾਂ ਦੀਆਂ ਅੱਖਾਂ ਵਿਚ ਆਏ ਹੰਝੂ
ਇਸ ਵੀਡੀਓ ਨੂੰ ਦੇਖ ਕੇ ਜਿੱਥੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਆ ਰਹੇ ਹਨ, ਉੱਥੇ ਉਹ ਬੱਚੇ ਦੇ ਜਜ਼ਬੇ ਨੂੰ ਵੀ ਸਲਾਮ ਕਰ ਰਹੇ ਹਨ। ਉਹ ਜੰਗ ਨੂੰ ਕੋਸ ਰਹੇ ਹਨ ਅਤੇ ਦੁਨੀਆ ਨੂੰ ਜੰਗ ਬੰਦ ਕਰਨ ਦੀ ਅਪੀਲ ਕਰ ਰਹੇ ਹਨ। ਇੱਕ ਯੂਜ਼ਰ ਮਾਰਲਿਨ ਦਾ ਕਹਿਣਾ ਹੈ ਕਿ ਇਹ ਬੱਚਾ ਬਹੁਤ ਉਦਾਸ ਲੱਗ ਰਿਹਾ ਹੈ। ਈਸ਼ਵਰ ਇਕ ਪੈਰ ਨਾ ਹੋਣ ਦੇ ਬਾਵਜੂਦ ਵੀ ਇਸ ਬੱਚੇ ਨੂੰ ਚੰਗੀ ਜ਼ਿੰਦਗੀ ਜੀਉਣ ਵਿਚ ਸਹਾਇਤਾ ਕਰੇ। ਇੱਥੇ ਦੱਸ ਦਈਏ ਕਿ ICRC ਅਜਿਹੇ ਲੋਕਾਂ ਦੀ ਮਦਦ ਕਰ ਰਿਹਾ ਹੈ, ਜੋ ਬਾਰੂਦੀ ਸੁਰੰਗਾਂ ਕਾਰਨ ਆਪਣੇ ਪੈਰ ਗੁਆ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ : ਫਰਜ਼ੀ ਪੁਲਸ ਮੁਕਾਬਲੇ 'ਚ 14 ਸਾਲਾ ਮੁੰਡੇ ਦਾ ਗੋਲੀ ਮਾਰ ਕੇ ਕਤਲ

'ਲੈਂਡ ਮਾਈਨਸ ਮਾਨੀਟਰ 2021' ਸਿਰਲੇਖ ਵਾਲੀ ਇਸ ਰਿਪੋਰਟ ਮੁਤਾਬਕ ਸਾਲ 2020 ਦੌਰਾਨ ਪਿਛਲੇ 12 ਮਹੀਨਿਆਂ ਦੇ ਮੁਕਾਬਲੇ ਬਾਰੂਦੀ ਸੁਰੰਗਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ 20 ਫੀਸਦੀ ਦਾ ਵਾਧਾ ਹੋਇਆ ਹੈ। ਇਸ ਲਈ ਹਥਿਆਰਬੰਦ ਸੰਘਰਸ਼ਾਂ ਅਤੇ ਬਹੁਤ ਸਾਰੀਆਂ ਜ਼ਮੀਨਾਂ ਵਿੱਚ ਬਾਰੂਦੀ ਸੁਰੰਗਾਂ ਵਿਛੀਆਂ ਹੋਣਾ ਜ਼ਿੰਮੇਵਾਰ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਸਾਲ 2020 ਦੌਰਾਨ ਕੁੱਲ ਮਿਲਾ ਕੇ 54 ਦੇਸ਼ਾਂ ਅਤੇ ਹੋਰ ਖੇਤਰਾਂ ਵਿੱਚ ਸੱਤ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਅਫਗਾਨਿਸਤਾਨ ਵੀ ਸ਼ਾਮਲ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana